ਮੁੰਬਈ ਦੀ ਟਰੇਨ ''ਚ ਦਿਖਾਈ ਦਿੱਤਾ ਸ਼ਾਸਤਰੀ ਦਾ ਹਮਸ਼ਕਲ, ਫੈਂਸ ਨੇ ਕੀਤੇ ਖੂਬ ਟਰੋਲ

Tuesday, Nov 06, 2018 - 01:19 AM (IST)

ਮੁੰਬਈ ਦੀ ਟਰੇਨ ''ਚ ਦਿਖਾਈ ਦਿੱਤਾ ਸ਼ਾਸਤਰੀ ਦਾ ਹਮਸ਼ਕਲ, ਫੈਂਸ ਨੇ ਕੀਤੇ ਖੂਬ ਟਰੋਲ

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਇਨ੍ਹਾਂ ਦਿਨ੍ਹਾਂ 'ਚ ਆਪਣੇ ਹਮਸ਼ਕਲ ਦੀ ਵਜ੍ਹਾ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ। ਦਰਅਸਲ ਸ਼ਾਸਤਰੀ ਦਾ ਹਮਸ਼ਕਲ ਦਿਖਣ ਵਾਲਾ ਇਕ ਵਿਅਕਤੀ ਮੁੰਬਈ ਦੀ ਲੋਕਲ ਟਰੇਨ 'ਚ ਸਫਰ ਕਰ ਰਿਹਾ ਸੀ। ਇਸ ਤਸਵੀਰ ਨੂੰ ਲੈ ਕੇ ਟਵੀਟਰ 'ਤੇ ਲੋਕ ਰਵੀ ਸ਼ਾਸਤਰੀ ਨੂੰ ਟਰੋਲ ਕਰਨ ਲੱਗੇ।
ਰਵੀ ਸ਼ਾਸਤਰੀ ਦੇ ਹਮਸ਼ਕਲ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਯੂਜਰਸ ਫਨੀ ਕੁਮੇਂਟਸ ਕਰ ਰਹੇ ਹਨ। ਇਕ ਯੂਜਰਸ ਦਾ ਕਹਿਣਾ ਹੈ ਕਿ ਬੀ. ਸੀ. ਸੀ. ਆਈ. ਨੇ ਦਿਵਾਲੀ ਬੋਨਸ ਨਹੀਂ ਦਿੱਤਾ ਹੈ। ਇਸ ਵਜ੍ਹਾ ਨਾਲ ਰਵੀ ਸ਼ਾਸਤਰੀ ਜਨਰਲ ਕੋਚ 'ਚ ਸਫਰ ਕਰ ਰਹੇ ਹਨ।
ਇਕ ਹੋਰ ਯੂਜਰਸ ਨੇ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਹੈ ਕਿ ਜਦੋਂ ਵਿਰਾਟ ਕੋਹਲੀ ਕ੍ਰਿਕਟ ਟੀਮ ਦੇ ਕਪਤਾਨ ਨਹੀਂ ਰਹਿਣਗੇ ਤਾਂ ਫਿਰ ਰਵੀ ਸ਼ਾਸਤਰੀ ਦਾ ਇਸ ਤਰ੍ਹਾਂ ਦਾ ਹਾਲ ਹੋਵੇਗਾ।

 


Related News