ਸ਼ਾਸਤਰੀ ਦਾ ਖੁਲਾਸਾ : ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ''ਤੇ ਕਿਹੋ ਜਿਹਾ ਸੀ ਡ੍ਰੈਸਿੰਗ ਰੂਮ ਦਾ ਮਾਹੌਲ

Monday, Dec 27, 2021 - 03:56 PM (IST)

ਸ਼ਾਸਤਰੀ ਦਾ ਖੁਲਾਸਾ : ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ''ਤੇ ਕਿਹੋ ਜਿਹਾ ਸੀ ਡ੍ਰੈਸਿੰਗ ਰੂਮ ਦਾ ਮਾਹੌਲ

ਸਪੋਰਟਸ ਡੈਸਕ- ਰਵੀ ਸ਼ਾਸਤਰੀ ਨੇ ਟੀ-20 ਵਰਲਡ ਕੱਪ 2021 ਦੇ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਦੇ ਤੌਰ 'ਤੇ ਆਪਣਾ ਕਾਰਜਕਾਲ ਪੂਰਾ ਕੀਤਾ। ਉਨ੍ਹਾਂ ਦੀ ਕੋਚਿੰਗ 'ਚ ਭਾਰਤੀ ਟੀਮ ਨਵੀਆਂ ਉੱਚਾਈਆਂ 'ਤੇ ਪਹੁੰਚੀ। ਉਨ੍ਹਾਂ ਦੇ ਸਮੇਂ ਦੇ ਦੌਰਾਨ ਭਾਰਤੀ ਕ੍ਰਿਕਟ ਦਾ ਸਫ਼ਰ ਸ਼ਾਨਦਾਰ ਰਿਹਾ ਤੇ ਉਨ੍ਹਾਂ ਨੇ ਐੱਮ. ਐੱਸ. ਧੋਨੀ ਤੇ ਵਿਰਾਟ ਕੋਹਲੀ ਦੋਵਾਂ ਨਾਲ ਇਕ ਵਿਸ਼ੇਸ਼ ਬੰਧਨ ਸਾਂਝਾ ਕੀਤਾ। ਸ਼ਾਸਤਰੀ ਨੇ ਪਿਛਲੇ ਕੁਝ ਦਿਨਾਂ 'ਚ ਭਾਰਤੀ ਕ੍ਰਿਕਟ ਨਾਲ ਜੁੜੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਜਿਸ 'ਚ ਧੋਨੀ ਦਾ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਹੈਰਾਨ ਕਰਨ ਵਾਲਾ ਫ਼ੈਸਲਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ : ਰਵੀ ਸ਼ਾਸਤਰੀ ਨੇ ਕਪਤਾਨੀ ਵੰਡਣ ਨੂੰ ਰੋਹਿਤ-ਵਿਰਾਟ ਲਈ ਦੱਸਿਆ ਵਰਦਾਨ, ਜਾਣੋ ਕਾਰਨ

ਸ਼ਾਸਤਰੀ ਨੇ ਕਿਹਾ ਕਿ ਮੈਲਬੋਰਨ 'ਚ ਇਹ ਇਕ ਹੈਰਾਨੀਜਨਕ ਘਟਨਾਕ੍ਰਮ ਦੇ ਤੌਰ 'ਤੇ ਸਾਹਮਣੇ ਆਇਆ। ਜਦੋਂ ਉਨ੍ਹਾਂ ਨੇ ਕਿਹਾ, 'ਮੈਂ ਟੈਸਟ ਕ੍ਰਿਕਟ ਦੀ ਸਮਾਪਤੀ ਕਰ ਰਿਹਾ ਹਾਂ।' ਅਸਲ 'ਚ ਉਹ ਬਸ ਲਾਪਰਵਾਹੀ ਨਾਲ ਮੇਰੇ ਕੋਲ ਆਇਆ ਤੇ ਕਿਹਾ, 'ਰਵੀ ਭਰਾ, ਮੈਨੂੰ ਮੁੰਡਿਆਂ ਨਾਲ ਗੱਲ ਕਰਨੀ ਹੈ।' ਮੈਂ ਕਿਹਾ 'ਜ਼ਰੂਰ'। ਮੈਂ ਸੋਚਿਆ ਕਿ ਉਹ ਕੁਝ ਕਹਿਣਗੇ। ਅਸੀਂ ਆਖ਼ਰੀ ਦਿਨ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਖੇਡ ਦਿਖਾਇਆ। ਉਸ ਮੈਚ ਨੂੰ ਡਰਾਅ ਕਰਨਾ ਜ਼ਬਰਦਸਤ ਚੀਜ਼ ਸੀ।

ਇਹ ਵੀ ਪੜ੍ਹੋ : SA v IND : ਸੈਂਕੜੇ ਵਾਲੀ ਪਾਰੀ ਖੇਡ ਕੇ ਕੇ. ਐੱਲ. ਰਾਹੁਲ ਦਾ ਬਿਆਨ- ਮੈਂ ਬਹੁਤ ਅੱਗੇ ਦਾ ਨਹੀਂ ਸੋਚਿਆ

ਸਾਬਕਾ ਮੁੱਖ ਕੋਚ ਨੇ ਕਿਹਾ, ਤੇ ਉਹ ਬਾਹਰ ਆਉਂਦਾ ਹੈ, 'ਮੇਰਾ ਟੈਸਟ ਕ੍ਰਿਕਟ ਨਾਲ ਕੰਮ ਪੂਰਾ ਹੋ ਚੁੱਕਾ ਹੈ। ਮੈਂ ਸਿਰਫ਼ ਡਰੈਸਿੰਗ ਰੂਮ ਦੇ ਆਲੇ-ਦੁਾਆਲੇ ਦੇ ਚਿਹਰੇ ਦੇਖੇ, ਉਨ੍ਹਾਂ 'ਚੋਂ ਜ਼ਿਆਦਾਤਰ ਸਦਮੇ ਦੀ ਸਥਿਤੀ 'ਚ ਸਨ। ਪਰ ਉਹ ਐੱਮ. ਐੱਸ. ਹਨ। ਉਨ੍ਹਾਂ ਕਿਹਾ ਕਿ ਉਹ ਜਾਣਦਾ ਸੀ ਕਿ ਲਾਈਨ 'ਚ ਅਗਲਾ ਨੇਤਾ ਕੌਣ ਸੀ। ਉਹ ਬਸ ਉਸ ਐਲਾਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਸਰੀਰ ਕਿੰਨਾ ਸਹਿ ਸਕਦਾ ਹੈ। ਉਹ ਆਪਣੇ ਸਫ਼ੈਦ ਗੇਂਦ ਦੇ ਕਰੀਅਰ ਨੂੰ ਲੰਬਾ ਖਿੱਚਣਾ ਚਾਹੁੰਦੇ ਸਨ। ਜਦੋਂ ਉਨ੍ਹਾਂ ਦਾ ਸਰੀਰ ਉਸ ਨੂੰ ਦੱਸਦਾ ਹੈ ਕਿ ਇਹ ਕਾਫ਼ੀ ਹੈ, ਤਾਂ ਇਹ ਕਾਫ਼ੀ ਹੈ। ਐੱਮ. ਐੱਸ. ਧੋਨੀ ਦੇ ਨਾਲ ਕੋਈ ਦੂਜਾ ਵਿਚਾਰ ਨਹੀਂ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News