ਵਿਸ਼ਵ ਕੱਪ : ਚੌਥੇ ਨੰਬਰ ਨੂੰ ਲੈ ਕੇ ਸ਼ਾਸਤਰੀ ਦਾ ਵੱਡਾ ਬਿਆਨ, ਮੈਨੂੰ ਉਸਦੀ ਚਿੰਤਾ ਨਹੀਂ

05/14/2019 7:28:01 PM

ਨਵੀਂ ਦਿੱਲੀ— ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿਚ ਕਾਫੀ ਤੀਰ ਹਨ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਹਾਲਾਤ ਦੇ ਅਨੁਸਾਰ ਟੀਮ ਸੰਯੋਜਨ ਤੈਅ ਕੀਤਾ ਜਾਵੇਗਾ। ਵਿਜੇ ਸ਼ੰਕਰ ਦੇ ਚੁਣੇ ਜਾਣ 'ਤੇ ਮੰਨਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਦਾ ਇਹ ਆਲਰਾਊਂਡਰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ''ਸਾਡੀ ਟੀਮ ਵਿਚ ਲਚੀਲਾਪਨ ਹੈ। ਲੋੜ ਦੇ ਹਿਸਾਬ ਨਾਲ ਤੈਅ ਹੋਵੇਗਾ। ਸਾਡੇ ਕੋਲ ਕਈ ਖਿਡਾਰੀ ਹਨ, ਜਿਹੜੇ ਚੌਥੇ ਨੰਬਰ 'ਤੇ ਉਤਰ ਸਕਦੇ ਹਨ। ਮੈਨੂੰ ਉਸਦੀ ਚਿੰਤਾ ਨਹੀਂ ਹੈ।''

PunjabKesari

ਸ਼ਾਸਤਰੀ ਨੇ ਕਿਹਾ ਕਿ ਸਾਡੇ 15 ਖਿਡਾਰੀ ਕਿਸੇ ਵੀ ਨੰਬਰ 'ਤੇ ਖੇਡ ਸਕਦੇ ਹਨ। ਜੇਕਰ ਕੋਈ ਤੇਜ਼ ਗੇਂਦਬਾਜ਼ ਜ਼ਖਮੀ ਹੈ ਤਾਂ ਉਸਦਾ ਬਦਲ ਮੌਜੂਦ ਹੈ। ਆਈ. ਸੀ. ਸੀ. ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਖੇਡਿਆ ਜਾਣਾ ਹੈ। ਆਲਰਾਊਂਡਰ ਕੇਦਰਾ ਜਾਧਵ ਨੂੰ ਆਈ. ਪੀ. ਐੱਲ. ਦੌਰਾਨ ਕਲਾਈ 'ਤੇ ਸੱਟ ਲੱਗੀ ਸੀ ਜਦਕਿ ਸਪਿਨਰ ਕੁਲਦੀਪ ਯਾਦਵ ਫਾਰਮ 'ਚ ਨਹੀਂ ਹੈ। ਕੋਚ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਚਿੰਤਤ ਨਹੀਂ ਹਾਂ। ਜਦੋਂ ਅਸੀਂ 22 ਨੂੰ ਵਿਸ਼ਵ ਕੱਪ ਲਈ ਰਵਾਨਾ ਹੋਵਾਂਗੇ ਤਾਂ ਦੇਖਾਂਗੇ ਕਿ ਕਿਹੜੇ 15 ਖਿਡਾਰੀ ਹਨ। ਕੇਦਾਰ ਨੂੰ ਫ੍ਰੈਕਚਰ ਨਹੀਂ ਹੋਇਆ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਅਜੇ ਕਾਫੀ ਸਮਾਂ ਹੈ। ਵਿਸ਼ਵ ਕੱਪ ਲਈ ਕੋਈ ਵੀ ਪਹਿਲਾਂ ਰਣਨੀਤੀ ਨਹੀਂ ਬਣਾ ਸਕਦਾ ਅਤੇ ਤਿਆਰੀ ਲਈ 4 ਸਾਲ ਦਾ ਸਮਾਂ ਰਹਿੰਦਾ ਹੈ।


Related News