ਸ਼ਸ਼ੀਕਿਰਨ ਤੇ ਹਰਿਕਾ ਨੇ ਕੀਤੀ ਜਿੱਤ ਨਾਲ ਸ਼ੁਰੂਆਤ
Thursday, Feb 21, 2019 - 09:01 PM (IST)

ਮਾਸਕੋ (ਰੂਸ) (ਨਿਕਲੇਸ਼ ਜੈਨ)- ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟ ਵਿਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਚੋਟੀ ਦੇ ਖਿਡਾਰੀ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੂਸ ਦੇ ਕਲੇਮੈਂਟੀ ਸਈਚੇਵ ਨੂੰ ਹਰਾਉਂਦਿਆਂ ਚੰਗੀ ਸ਼ੁਰੂਆਤ ਕੀਤੀ। ਉਸ ਤੋਂ ਇਲਾਵਾ ਸੂਰਯ ਸ਼ੇਖਰ ਗਾਂਗੁਲੀ ਨੇ ਹਮਵਤਨ ਪ੍ਰਗਿਆਨੰਦਾ ਨੂੰ ਹਰਾਇਆ। ਅਰਵਿੰਦ ਚਿਦਾਂਬਰਮ, ਸੁਨੀਲ ਨਾਰਾਇਣਨ, ਨਿਹਾਲ ਸਰੀਨ ਨੇ ਵੀ ਆਪਣੇ-ਆਪਣੇ ਮੈਚ ਜਿੱਤੇ।
ਭਾਰਤੀ ਖਿਡਾਰਨ ਹਰਿਕਾ ਦ੍ਰੋਣਾਵਲੀ ਨੇ ਰੂਸ ਦੇ ਧਾਕੜ ਖਿਡਾਰੀ ਦਿਮਿਤ੍ਰੋਵ ਗੋਰਦੇਵਿਸਕੀ ਨੂੰ ਹਰਾ ਕੇ ਉਲਟਫੇਰ ਦਾ ਸ਼ਿਕਾਰ ਬਣਾਇਆ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਜਿਬਾਲਟਰ ਮਾਸਟਰਸ ਦੇ ਹੀਰੋ ਰਹੇ ਮੁਰਲੀ ਕਾਰਤੀਕੇਅਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪਿਛਲੇ ਸਾਲ ਦੇ ਜੇਤੂ ਬੇਲਾਰੂਸ ਦੇ ਵਾਲਦੀਸਲਾਵ ਕੋਵਾਲੇਵ ਨੂੰ ਡਰਾਅ 'ਤੇ ਰੋਕਿਆ। ਆਰੀਅਨ ਚੋਪੜਾ, ਦੇਬਾਸ਼ੀਸ਼ ਦਾਸ, ਅਭਿਮੰਨਿਊ ਪੌਰਾਣਿਕ, ਇਨਯਾਨ ਪੀ., ਆਦਿੱਤਿਆ ਮਿੱਤਲ ਨੇ ਆਪਣੇ ਤੋਂ ਵੱਡਾ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਡਰਾਅ 'ਤੇ ਰੋਕ ਕੇ ਤੇ ਧਾਕੜ ਖਿਡਾਰੀ ਸੇਥੂਰਮਨ ਨੇ ਆਪਣੇ ਤੋਂ ਘੱਟ ਦਰਜਾ ਪ੍ਰਾਪਤ ਖਿਡਾਰੀ ਈਰਾਨ ਦੇ ਗਹਿਮ ਮਘਾਮੀ ਨਾਲ ਡਰਾਅ ਖੇਡ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।