ਸ਼ਾਰਜੀਲ ਜੇਕਰ ਖੇਡਣਾ ਚਾਹੁੰਦੈ ਤਾਂ ਸਪਾਟ ਫਿਕਸਿੰਗ ਦੀ ਗੱਲ ਮੰਨਣੀ ਪਵੇਗੀ : PCB

Monday, Aug 12, 2019 - 02:43 AM (IST)

ਸ਼ਾਰਜੀਲ ਜੇਕਰ ਖੇਡਣਾ ਚਾਹੁੰਦੈ ਤਾਂ ਸਪਾਟ ਫਿਕਸਿੰਗ ਦੀ ਗੱਲ ਮੰਨਣੀ ਪਵੇਗੀ : PCB

ਕਰਾਚੀ- ਸਪਾਟ ਫਿਕਸਿੰਗ ਦੇ ਮਾਮਲੇ ਵਿਚ ਫਸੇ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਾਰਜੀਲ ਖਾਨ ਨੇ 30 ਮਹੀਨਿਆਂ ਦੀ ਸਜ਼ਾ ਸ਼ਨੀਵਾਰ ਨੂੰ ਪੂਰੀ ਕਰ ਲਈ ਪਰ ਪੀ. ਸੀ. ਬੀ. ਨੇ ਸਾਫ ਕਰ ਦਿੱਤਾ ਹੈ ਕਿ ਕ੍ਰਿਕਟ ਵਿਚ ਵਾਪਸੀ ਲਈ ਉਸ ਨੂੰ ਆਪਣੀ ਗਲਤੀ ਨੂੰ ਮੰਨ ਕੇ ਭ੍ਰਿਸ਼ਟਾਚਾਰ ਰੋਕੂ ਪੁਨਰਵਾਸ ਪ੍ਰੋਗਰਾਮ ਵਿਚ ਹਿੱਸਾ ਲੈਣਾ ਪਵੇਗਾ। 

PunjabKesari
ਸ਼ਾਰਜੀਲ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅਗਸਤ 2017 ਵਿਚ ਪੰਜ ਸਾਲ ਦੀ ਪਾਬੰਦੀ ਦੀ ਸਜ਼ਾ ਦਿੱਤੀ ਗਈ ਸੀ ਪਰ ਪੀ. ਸੀ. ਬੀ. ਦੀ ਭ੍ਰਿਸ਼ਟਾਚਾਰਕ ਰੋਕੂ ਜੱਜ ਨੇ ਉਸ ਦੀ ਪਾਬੰਦੀ ਦੀ ਅੱਧੀ ਸਜ਼ਾ ਰੱਦ ਕਰ ਦਿੱਤੀ ਸੀ।


author

Gurdeep Singh

Content Editor

Related News