ਅਨੁਸ਼ਕਾ ਦੀ ਤਸਵੀਰ ਸ਼ੇਅਰ ਕਰਦਿਆ ਜਦੋਂ ਵਿਰਾਟ ਨੇ ਕਿਹਾ...
Thursday, Sep 27, 2018 - 10:47 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਏਸ਼ੀਆ ਕੱਪ ਦੇ ਲਈ ਆਰਾਮ ਦਿੱਤਾ ਗਿਆ ਹੈ। ਇਨ੍ਹਾਂ ਛੁੱਟੀਆਂ ਦੇ ਦੌਰਾਨ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਹੁਣ ਕੁਝ ਦਿਨ ਪਹਿਲਾਂ ਹੀ ਕੋਹਲੀ ਨੂੰ ਖੇਲ ਰਤਨ ਐਵਾਰਡ ਮਿਲਿਆ ਜਿੱਥੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ। ਖੇਲ ਰਤਨ ਮਿਲਣ ਤੋਂ ਬਾਅਦ ਕੋਹਲੀ ਨੇ ਅਨੁਸ਼ਕਾ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਸ਼ੇਅਰ ਕੀਤੀ ਗਈ ਤਸਵੀਰ ਦੇ ਨਾਲ ਕੋਹਲੀ ਨੇ ਕੈਪਸ਼ਨ 'ਚ ਲਿਖਿਆ 'ਉਹ ਇਨਸਾਨ ਜੋ ਤਮਾਮ ਰੁਕਾਵਟਾਂ ਦੇ ਬਾਵਜੂਦ ਮੈਨੂੰ ਅੱਗੇ ਵਧਣ ਦੇ ਲਈ ਪ੍ਰੇਤਿਤ ਕਰਦਾ ਹੈ, ਉਹ ਇਨਸਾਨ ਜੋ ਮੈਨੂੰ ਜੀਵਨ 'ਚ ਕਈ ਉਲਟ ਹਲਾਤਾਂ 'ਚ ਸਹੀ ਚੀਜ਼ ਕਰਨ ਦੇ ਲਈ ਗਾਈਡ ਕਰਦਾ ਹੈ। ਉਹ ਇਨਸਾਨ ਜਿਸ ਨੇ ਮੈਨੂੰ ਅੰਦਰ ਤੋਂ ਬਦਲ ਦਿੱਤਾ ਹੈ ਤੇ ਮੈਨੂੰ ਸੱਚੇ ਪਿਆਰ ਦੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਮੇਰੀ ਤਾਕਤ, ਮੇਰੀ ਜੀਵਨਸਾਥੀ।'
ਦੱਸ ਦਈਏ ਕਿ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ 28 ਸਤੰਬਰ ਨੂੰ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਹੋਣਾ ਹੈ। ਇਸ ਟੂਰਨਾਮੈਂਟ ਤੋਂ ਬਾਅਦ ਕੋਹਲੀ ਦੀ ਸੇਨਾ ਨੂੰ ਵੈਸਟ ਇੰਡੀਜ਼ ਦੇ ਖਿਲਾਫ 2 ਟੈਸਟ ਮੈਚ ਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਨਵੰਬਰ ਤੋਂ ਲੈ ਕੇ ਜਨਵਰੀ 2019 ਤਕ ਭਾਰਤੀ ਟੀਮ ਨੂੰ ਆਸਟਰੇਲੀਆ ਦਾ ਦੌਰਾ ਕਰਨਾ ਹੈ।