ਵਨ-ਡੇ ਟੀਮ ''ਚ ਭੁਵੀ ਦੀ ਜਗ੍ਹਾ ਸ਼ਾਰਦੁਲ ਨੂੰ ਮਿਲਿਆ ਮੌਕਾ, ਕੀ ਕਰ ਸਕਣਗੇ ਕਮਾਲ

Saturday, Dec 14, 2019 - 02:00 PM (IST)

ਵਨ-ਡੇ ਟੀਮ ''ਚ ਭੁਵੀ ਦੀ ਜਗ੍ਹਾ ਸ਼ਾਰਦੁਲ ਨੂੰ ਮਿਲਿਆ ਮੌਕਾ, ਕੀ ਕਰ ਸਕਣਗੇ ਕਮਾਲ

ਚੇਨਈ— ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਵੈਸਟਇੰਡੀਜ਼ ਖਿਲਾਫ ਐਤਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਵਨ-ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਸੱਟ ਦਾ ਸ਼ਿਕਾਰ ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰੈੱਸ ਬਿਆਨ ਨਾਲ ਇਸ ਦਾ ਰਸਮੀ ਐਲਾਨ ਕੀਤਾ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਸ਼ਾਰਦੁਲ ਠਾਕੁਰ ਭੁਵਨੇਸ਼ਵਰ ਕੁਮਾਰ ਦਾ ਸਹੀ ਬਦਲ ਬਣ ਕੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰ ਸਕਣਗੇ ਜਾਂ ਨਹੀਂ।
PunjabKesari
ਬਿਆਨ 'ਚ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਨੂੰ ਬੁੱਧਵਾਰ ਨੂੰ ਮੁੰਬਈ 'ਚ ਤੀਜੇ ਟੀ-20 ਕੌਮਾਂਤਰੀ ਮੈਚ 'ਚ ਸੱਟ ਲਗ ਗਈ ਸੀ। ਇਸ ਤੋਂ ਬਾਅਦ ਮਾਹਰਾਂ ਨੇ ਉਸ ਦਾ ਅਲਟ੍ਰਾਸਾਊਂਡ ਕਰਾਇਆ ਸੀ ਅਤੇ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਪਾਇਆ ਕਿ ਉਨ੍ਹਾਂ ਦੇ 'ਸਪੋਰਟਸਮੈਨ ਹਰਨੀਆ' ਦੇ ਲੱਛਣ ਫਿਰ ਤੋਂ ਉਭਰ ਆਏ ਹਨ। ਹੁਣ ਮਾਹਰਾਂ ਦੀ ਸਲਾਹ ਲਈ ਜਾਵੇਗੀ ਅਤੇ ਇਸੇ ਮੁਤਾਬਕ ਉਨ੍ਹਾਂ ਦੇ ਰਿਹੈਬਲੀਟੇਸ਼ਨ ਦੀ ਯੋਜਨਾ ਬਣਾਈ ਜਾਵੇਗੀ। ਠਾਕੁਰ ਵਡੋਦਰਾ 'ਚ ਵੀਰਵਾਰ ਨੂੰ ਬੜੌਦਾ ਖਿਲਾਫ ਖਤਮ ਹੋਏ ਰਣਜੀ ਟਰਾਫੀ ਮੈਚ 'ਚ ਮੁੰਬਈ ਦੀ ਟੀਮ ਦਾ ਹਿੱਸਾ ਸਨ।

ਭਾਰਤ ਦੀ ਸੋਧੀ ਹੋਈ ਟੀਮ ਇਸ ਤਰ੍ਹਾਂ ਹੈ :-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੁਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ੰਮੀ ਅਤੇ ਸ਼ਾਰਦੁਲ ਠਾਕੁਰ।


author

Tarsem Singh

Content Editor

Related News