ਸ਼ਰਤ ਕਮਲ ਨੇ ਰਿਕਾਰਡ ਨੌਵਾਂ ਰਾਸ਼ਟਰੀ ਖਿਤਾਬ ਜਿੱਤਿਆ
Thursday, Jan 10, 2019 - 09:40 AM (IST)
ਕਟਕ— ਅਨੁਭਵੀ ਸ਼ਰਤ ਕਮਲ ਨੇ ਬੁੱਧਵਾਰ ਨੂੰ ਭਾਰਤ ਦੇ ਆਪਣੇ ਸਾਥੀ ਜੀ. ਸਾਥੀਆਨ ਨੂੰ ਹਰਾ ਕੇ ਰਿਕਾਰਡ ਨੌਵੀਂ ਵਾਰ ਰਾਸ਼ਟਰੀ ਟੇਬਲ ਟੈਨਿਸ ਖਿਤਾਬ ਜਿੱਤ ਕੇ ਕਮਲੇਸ਼ ਮਹਿਤਾ ਦਾ ਸਾਲਾਂ ਪੁਰਾਣਾ ਰਿਕਾਰਡ ਤੋੜਿਆ। ਵਿਸ਼ਵ 'ਚ 30ਵੇਂ ਨੰਬਰ ਦੇ ਸ਼ਰਤ ਨੇ ਫਾਈਨਲ 'ਚ 31ਵੇਂ ਨੰਬਰ ਦੇ ਸਾਥੀਆਨ ਨੂੰ ਰੋਮਾਂਚਕ ਮੁਕਾਬਲੇ 'ਚ 11-13, 11-5, 11-6, 5-11, 10-12, 11-6, 14-12 ਨਾਲ ਹਰਾਇਆ। ਸ਼ਰਤ ਨੇ ਤੀਜੇ ਮੈਚ ਪੁਆਇੰਟ 'ਤੇ ਮੁਕਾਬਲਾ ਆਪਣੇ ਨਾਂ ਕੀਤਾ।

ਸ਼ਰਤ ਨੇ ਬਾਅਦ 'ਚ ਕਿਹਾ ਕਿ ਸਾਡੇ ਦੋਹਾਂ 'ਤੇ ਦਬਾਅ ਸੀ ਪਰ ਜੋ ਵੀ ਹੋਇਆ ਇਸ ਨਾਲ ਨੌਵਾਂ ਖਿਤਾਬ ਮੇਰੇ ਦਿਮਾਗ ਤੋਂ ਉਤਰ ਗਿਆ। ਹਰ ਕੋਈ ਮੈਨੂੰ ਇਸ ਦੀ ਯਾਦ ਦਿਵਾ ਰਿਹਾ ਸੀ। ਇਸੇ ਤਰ੍ਹਾਂ ਸਾਥੀਆਨ ਆਪਣੇ ਪਹਿਲੇ ਖਿਤਾਬ ਦੀ ਭਾਲ 'ਚ ਸੀ ਅਤੇ ਉਸ 'ਤੇ ਵੀ ਦਬਾਅ ਸੀ। ਮਹਿਲਾਵਾਂ ਦੇ ਵਰਗ ਦਾ ਖਿਤਾਬ ਯੁਵਾ ਅਰਚਨਾ ਕਾਮਥ ਨੇ ਜਿੱਤਿਆ। ਉਨ੍ਹਾਂ ਨੇ ਸੈਮੀਫਾਈਨਲ 'ਚ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬਤਰਾ ਨੂੰ ਹਰਾਇਆ ਅਤੇ ਫਿਰ ਫਾਈਨਲ 'ਚ ਰਿਤਵਿਕਾ ਸਿਨਹਾ ਰਾਏ ਨੂੰ 12-10, 6-11, 11-9, 12-10, 7-11, 11-3 ਨਾਲ ਹਰਾਇਆ।
