ਸ਼ਾਰਾਪੋਵਾ ਨੇ ਸੰਨਿਆਸ ਤੋਂ ਬਾਅਦ ਕਿਹਾ- ਕਦੇ ਪਿੱਛੇ ਮੁੜ ਕੇ ਨਾ ਦੇਖਣਾ ਮੇਰੀ ਸਫਲਤਾ ਦਾ ਰਾਜ਼

02/27/2020 9:03:48 PM

ਨਵੀਂ ਦਿੱਲੀ - ਰੂਸ ਦੀ ਟੈਨਿਸ ਪਲੇਅਰ ਮਾਰੀਆ ਸ਼ਾਰਾਪੋਵਾ ਨੇ ਟੈਨਿਸ ਤੋਂ ਸੰਨਿਆਸ ਲੈਣ ਤੋਂ ਬਾਅਦ ਕਿਹਾ ਕਿ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਣਾ ਉਸ ਦੀ ਸਫਲਤਾ ਦਾ ਰਾਜ਼ ਰਿਹਾ ਹੈ। ਸ਼ਾਰਾਪੋਵਾ ਨੇ ਆਪਣੇ ਟੈਨਿਸ ਕਰੀਅਰ ਵਿਚ ਆਏ ਉਤਾਰ-ਚੜਾਅ 'ਤੇ ਗੱਲ ਕਰਦੇ ਹੋਏ ਕਿਹਾ ਕਿ ਤੁਸੀਂ ਉਸ ਕੋਰਟ ਤੋਂ ਦੂਰ ਕਿਵੇਂ ਜਾ ਸਕਦੇ ਹੋ, ਜਿਸ 'ਤੇ ਤੁਸੀਂ ਆਪਣੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਸੀ, ਜਦੋਂ ਤੁਸੀਂ ਇਕ ਛੋਟੇ ਜਿਹੇ ਬੱਚੇ ਸੀ। ਜਿਸ ਖੇਡ ਨਾਲ ਤੁਸੀਂ ਪਿਆਰ ਕਰਦੇ ਹੋ- ਉਹ ਖੇਡ ਜੋ ਤੁਹਾਨੂੰ ਅਣਚਾਹੇ ਅੱਥਰੂ ਅਤੇ ਬੇਹਿਸਾਬੀਆਂ ਖੁਸ਼ੀਆਂ ਦੁਆਉਂਦੀ ਹੈ। ਹਿ ਇਕ ਇਸ ਤਰ੍ਹਾਂ ਦੀ ਖੇਡ ਹੈ, ਜਿੱਥੇ ਤੁਹਾਨੂੰ ਪ੍ਰਸ਼ੰਸਕਾਂ ਦੇ ਰੂਪ ਵਿਚ ਇਕ ਪਰਿਵਾਰ ਮਿਲਦਾ ਹੈ। ਪ੍ਰਸ਼ੰਸਕ ਹਮੇਸ਼ਾ ਮੇਰੇ ਨਾਲ ਰਹੇ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਮੈਨੂੰ ਮੁਆਫ ਕਰਨ। ਟੈਨਿਸ—ਮੈਂ ਅਲਵਿਦਾ ਕਹਿ ਰਹੀ ਹਾਂ।

PunjabKesariPunjabKesari
ਮਾਰੀਆ ਨੇ ਕਿਹਾ-ਮੇਰੀ ਸਫਲਤਾ ਦੀ ਚਾਬੀ ਇਹ ਸੀ ਕਿ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਮੈਂ ਕਦੇ ਜ਼ਿਆਦਾ ਅੱਗੇ ਵੀ ਨਹੀਂ ਦੇਖਦੀ ਸੀ। ਮੇਰਾ ਮੰਨਣਾ ਸੀ ਕਿ ਜੇਕਰ ਮੈਂ ਖੁਦ ਨੂੰ ਪੀਸਦੀ ਅਤੇ ਪਿਸਦੀ ਰਹੀ ਤਾਂ ਇਕ ਦਿਨ ਮੈਂ ਖੁਦ ਨੂੰ ਇਕ ਸ਼ਾਨਦਾਰ ਮੁਕਾਮ 'ਤੇ ਲੈ ਜਾਵਾਂਗੀ। ਵੈਸੇ ਇਸ ਤਰ੍ਹਾਂ ਦੀ ਜਗ੍ਹਾ ਨੂੰ ਪਾਉਣਾ ਆਸਾਨ ਨਹੀਂ ਹੁੰਦਾ। ਇਸ ਦੇ ਲਈ ਤੁਹਾਨੂੰ ਆਪਣੇ ਮਨ ਦੇ ਪਿੱਛੇ ਦੇ ਵਿਚਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਅਤੇ ਕੋਰਟ ਦੀਆਂ ਮੰਗਾਂ ਨੂੰ ਮੰਨਣਾ ਪੈਂਦਾ ਹੈ।

PunjabKesari


Gurdeep Singh

Content Editor

Related News