ਦੁਨੀਆ ਦੇ ਖਤਰਨਾਕ ਗੇਂਦਬਾਜ਼ ਸ਼ੇਨ ਵਾਰਨ ਇਨ੍ਹਾਂ 5 ਬੱਲੇਬਾਜ਼ਾਂ ਨੂੰ ਮੰਨਦੇ ਸਨ ਸਭ ਤੋਂ ਬੈਸਟ

Friday, Mar 04, 2022 - 09:00 PM (IST)

ਦੁਨੀਆ ਦੇ ਖਤਰਨਾਕ ਗੇਂਦਬਾਜ਼ ਸ਼ੇਨ ਵਾਰਨ ਇਨ੍ਹਾਂ 5 ਬੱਲੇਬਾਜ਼ਾਂ ਨੂੰ ਮੰਨਦੇ ਸਨ ਸਭ ਤੋਂ ਬੈਸਟ

ਖੇਡ ਡੈਸਕ- ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਵਾਰਨ ਦੁਨੀਆ ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ ਵਿਚੋਂ ਇਕ ਰਹੇ। ਉਨ੍ਹਾਂ ਨੇ ਬੀਤੇ ਦਿਨ ਹੀ ਕ੍ਰਿਕਟ 'ਤੇ ਗੱਲ ਕਰਦੇ ਮੌਜੂਦਾ ਸਮੇਂ ਦੇ ਪੰਜ ਸਭ ਤੋਂ ਬੈਸਟ ਖਿਡਾਰੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ। ਵਾਰਨ ਟੀ-20 ਕ੍ਰਿਕਟ ਦੀ ਵੱਧਦੀ ਲੋਕਪ੍ਰਿਅਤਾ ਦਾ ਟੈਸਟ ਕ੍ਰਿਕਟ 'ਤੇ ਪ੍ਰਭਾਵ ਸਬੰਧੀ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਟੀ-20 ਦੀ ਲੋਕਪ੍ਰਿਅਤਾ ਵਧੀ ਹੈ ਪਰ ਟੈਸਟ ਕ੍ਰਿਕਟ ਦੀ ਗੁਣਵੱਤਾ ਅਜੇ ਵੀ ਬਰਕਰਾਰ ਹੈ ਕਈ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਦੋਵਾਂ ਸਵਰੂਪਾਂ ਵਿਚ ਆਪਣੇ ਆਪ ਨੂੰ ਫਿੱਟ ਰੱਖਿਆ ਹੈ। ਇਸ ਤੋਂ ਬਾਅਦ ਵਾਰਨ ਨੇ ਉਨ੍ਹਾਂ ਪੰਜ ਟੈਸਟ ਬੱਲੇਬਾਜ਼ਾਂ ਦਾ ਨਾਂ ਲਿਆ ਜੋ ਉਨ੍ਹਾਂ ਦੇ ਹਿਸਾਬ ਨਾਲ ਟੈਸਟ ਕ੍ਰਿਕਟ ਵਿਚ ਆਪਣਾ ਸਰਵਸ੍ਰੇਸ਼ਠ ਦਿੰਦੇ ਆਏ ਹਨ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ

PunjabKesari
1- ਵਾਰਨਰ ਨੇ ਇਸ ਲਿਸਟ ਵਿਚ ਹਮਵਤਨ ਸਟੀਵ ਸਮਿੱਥ ਨੂੰ ਰੱਖਿਆ ਹੈ। ਟੈਸਟ ਕ੍ਰਿਕਟ ਵਿਚ ਸੱਤ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਮਿੱਥ ਦੇ ਲਈ ਬੀਤੇ ਕੁਝ ਸਾਲ ਬੇਹੱਦ ਵਧੀਆ ਗਏ ਹਨ। ਖਾਸ ਤੌਰ 'ਤੇ ਏਸ਼ੇਜ਼ ਸੀਰੀਜ਼ ਦੇ ਦੌਰਾਨ ਉਸਦਾ ਬੱਲਾ ਖੂਬ ਚੱਲਿਆ ਹੈ। ਵਾਰਨ ਨੇ ਕਿਹਾ ਕਿ ਮੈਂ ਸਮਿੱਥ ਨੂੰ ਪਹਿਲੇ ਨੰਬਰ 'ਤੇ ਰੱਖਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਹਾਲਾਤਾਂ ਵਿਚ ਸਾਰੇ ਗੇਂਦਬਾਜ਼ਾਂ ਦੇ ਵਿਰੁੱਧ ਸ਼ਾਨਦਾਰ ਖੇਡਦੇ ਹਨ। 

PunjabKesari

ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
2- ਇਸ ਤੋਂ ਬਾਅਦ ਦੂਜੇ ਨੰਬਰ 'ਤੇ ਇੰਗਲੈਡ ਦੇ ਬੱਲੇਬਾਜ਼ ਜੋ ਰੂਟ ਹਨ। ਸੱਜੇ ਹੱਥ ਦੇ ਬੱਲੇਬਾਜ਼ ਜੋ ਰੂਟ ਦੇ ਲਈ ਇਹ ਸਾਲ ਬਹੁਤ ਹੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਇਸ ਸਾਲ 6 ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਏਸ਼ੇਜ਼ ਟੈਸਟ ਸੀਰੀਜ਼ ਤੇ ਭਾਰਤ ਵਿਰੁੱਧ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਸ਼੍ਰੀਲੰਕਾ ਦੇ ਵਿਰੁੱਧ ਦੋਹਰਾ ਸੈਂਕੜਾ ਵੀ ਲਗਾਇਆ।

PunjabKesari
3. ਵਾਰਨ ਨੇ ਇਸ ਤੋਂ ਬਾਅਦ ਕੇਨ ਵਿਲੀਅਮਸਨ ਦਾ ਨਾਂ ਲਿਆ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਹ ਸਭ ਤੋਂ ਸ਼ਾਨਦਾਰ ਕਪਤਾਨ ਹਨ। ਉਸਦੀ ਵੱਡੀਆਂ ਪਾਰੀਆਂ ਖੇਡਣ ਦਾ ਜਨੂੰਨ ਉਨ੍ਹਾਂ ਨੂੰ ਕਾਫੀ ਉੱਪਰ ਲੈ ਜਾ ਰਿਹਾ ਹੈ।

PunjabKesari

4. ਇਸ ਸੂਚੀ ਵਿਚ ਚੌਥੇ ਸਥਾਨ 'ਤੇ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਹਨ। ਹਾਲਾਂਕਿ ਵਾਰਨ ਨੇ ਕੋਹਲੀ ਦੇ ਇਸ ਸਾਲ ਦੇ ਪ੍ਰਦਰਸ਼ਨ 'ਤੇ ਚਿੰਤਾ ਵੀ ਜਤਾਈ ਪਰ ਉਨ੍ਹਾਂ ਨੇ ਕਿਹਾ ਹੈ ਕਿ ਇਹ ਬੱਲੇਬਾਜ਼ ਹਮੇਸ਼ਾ ਤੋਂ ਟੈਸਟ ਵਿਚ ਆਪਣਾ ਬੈਸਟ ਦਿੰਦਾ ਹੈ।

PunjabKesari
5. ਪੰਜਵੇਂ ਨੰਬਰ 'ਤੇ ਵਾਰਨ ਨੇ ਆਸਟਰੇਲੀਆਈ ਕ੍ਰਿਕਟਰ ਮਾਰਨਸ ਲਾਬੁਸ਼ੇਨ ਨੂੰ ਰੱਖਿਆ ਹੈ। ਉਨ੍ਹਾਂ ਨੇ ਏਸ਼ੇਜ਼ ਟੈਸਟ ਸੀਰੀਜ਼ ਵਿਚ ਇੰਗਲੈਂਡ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਦੱਖਣੀ ਅਫਰੀਕਾ ਵਿਚ ਜੰਮੇ ਮਾਰਨਸ ਨੇ 19 ਟੈਸਟ ਵਿਚ ਹੀ 2000 ਦੌੜਾਂ ਬਣਾ ਲਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News