ਕ੍ਰਿਕਟ ਆਸਟ੍ਰੇਲੀਆ ਨੇ ਸ਼ੇਨ ਵਾਰਨ ਦੇ ਸਨਮਾਨ 'ਚ ਕੀਤਾ ਵੱਡਾ ਐਲਾਨ
Monday, Dec 26, 2022 - 02:37 PM (IST)
ਮੈਲਬੌਰਨ (ਭਾਸ਼ਾ)- ਆਸਟਰੇਲੀਆ ਵਿੱਚ ਪੁਰਸ਼ ਕ੍ਰਿਕਟਰਾਂ ਨੂੰ ਮਿਲਣ ਵਾਲੇ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦੇ ਐਵਾਰਡ ਦਾ ਨਾਮ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦੇ ਨਾਮ ਰੱਖਿਆ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਸ਼ੇਨ ਵਾਰਨ ਟੈਸਟ ਕ੍ਰਿਕਟਰ ਆਫ ਦਿ ਈਅਰ ਐਵਾਰਡ ਹਰ ਸਾਲ ਆਸਟ੍ਰੇਲੀਅਨ ਕ੍ਰਿਕਟ ਐਵਾਰਡਸ ਦੇ ਪੁਰਸ਼ ਵਰਗ ਵਿੱਚ ਦਿੱਤਾ ਜਾਵੇਗਾ। ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਅਤੇ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀ.ਈ.ਓ. ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਵਾਰਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਦਿਹਾਂਤ ਹੋ ਗਿਆ ਸੀ।
cricket.com.au ਦੇ ਅਨੁਸਾਰ, ਹਾਕਲੇ ਨੇ ਕਿਹਾ, "ਆਸਟ੍ਰੇਲੀਆ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਸ਼ੇਨ ਵਾਰਨ ਦੇ ਟੈਸਟ ਕ੍ਰਿਕਟ ਵਿੱਚ ਅਸਾਧਾਰਣ ਯੋਗਦਾਨ ਨੂੰ ਯਾਦ ਕਰਨ ਲਈ ਇਹ ਉਚਿਤ ਹੋਵੇਗਾ ਕਿ ਇਸ ਐਵਾਰਡ ਦਾ ਨਾਮਕਰਨ ਉਨ੍ਹਾਂ ਨੇ ਨਾਮ 'ਤੇ ਕੀਤਾ ਜਾਵੇ।" ਵਾਰਨ ਨੇ 2005 ਵਿੱਚ 40 ਵਿਕਟਾਂ ਕਰਨ ਲਈ 2006 ਵਿੱਚ ਖ਼ੁਦ ਇਹ ਐਵਾਰਡ ਹਾਸਲ ਕੀਤਾ ਸੀ। ਆਸਟ੍ਰੇਲੀਅਨ ਕ੍ਰਿਕਟ ਐਵਾਰਡਸ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਪੇਨ 'ਚ ਬੱਸ ਨਦੀ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ