ਸਚਿਨ ਦੀ ਇਸ ਚੀਜ਼ ਤੋਂ ਪਰੇਸ਼ਾਨ ਦੀ ਵਾਰਨ, ਬ੍ਰੈਟ ਲੀ ਨੇ ਕੀਤਾ ਵੱਡਾ ਖੁਲਾਸਾ

04/28/2020 6:08:18 PM

ਨਵੀਂ ਦਿੱਲੀ :  ਸਚਿਨ ਤੇਂਦੁਲਕਰ ਅਤੇ ਸ਼ੇਨ ਵਾਰਨ ਦੀ ਮੈਦਾਨ 'ਤੇ ਲੜਾਈ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹਮੇਸ਼ਾ ਰੋਮਾਂਚਕ ਕੀਤਾ। ਸਪਿਨ ਦੇ ਜਾਦੂਗਰ ਨੇ ਕਈ ਬੱਲੇਬਾਜ਼ਾਂ ਨੂੰ ਆਪਣੀਆਂ ਗੇਂਦਾਂ ਨਾਲ ਹੈਰਾਨ ਕੀਤਾ ਪਰ ਉਸ ਦੀ ਸਚਿਨ ਦੇ ਅੱਗੇ ਬਹੁਤ ਘੱਟ ਚਲਦੀ ਸੀ। ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਸਵੀਕਾਰ ਕੀਤਾ ਹੈ ਕਿ ਉਸ ਜੰਗ ਵਿਚ ਸਚਿਨ ਤੇਂਦੁਲਕਰ ਦੀ ਹੀ ਜਿੱਤ ਹੋਈ ਅਤੇ ਉਸ ਨੇ ਵਾਰਨ ਨੂੰ ਆਪਣੇ ਇਸ਼ਾਰਿਆਂ 'ਤੇ ਰੱਜ ਕੇ ਨਚਾਇਆ। ਤੇਂਦੁਲਕਰ ਨੇ ਵਾਰਨ ਖਿਲਾਫ ਕਈ ਯਾਦਗਾਰ ਪਾਰੀਆਂ ਖੇਡੀਆਂ। ਉਸਨੇ ਵਾਰਨ ਦੇ ਰਹਿੰਦੇ ਹੋਏ ਆਸਟਰੇਲੀਆ ਖਿਲਾਫ ਜੋ 12 ਟੈਸਟ ਮੈਚ ਖੇਡੇ ਉਸ ਵਿਚ 60 ਤੋਂ ਜ਼ਿਆਦਾ ਔਸਤ ਨਾਲ ਦੌੜਾਂ ਬਣਾਈਆਂ। ਇਸ ਵਿਚ 5 ਸੈਂਕੜੇ ਅਤੇ 5 ਅਰਧ ਸੈਂਕੜੇ ਵੀ ਸ਼ਾਮਲ ਹੈ। ਵਾਰਨ ਦੀ ਮੌਜੂਦਗੀ ਵਾਲੇ 17 ਵਨ ਡੇ ਵਿਚ ਉਸ ਨੇ 58.70 ਦੀ ਔਸਤ ਅਤੇ 5 ਸੈਂਕੜਿਆਂ ਦੀ ਮਦਦ ਨਾਲ 998 ਦੌੜਾਂ ਬਣਾਈਆਂ।

ਵਾਰਨ ਨੂੰ ਇਸ਼ਾਰੇ 'ਤੇ ਨਚਾਉਦੇ ਸੀ ਸਚਿਨ
PunjabKesari

ਬ੍ਰੈਟ ਲੀ ਨੇ ਵਾਰਨ ਅਤੇ ਤੇਂਦੁਲਕਰ ਵਿਚਾਲੇ ਮੁਕਾਬਲੇ ਤੋਂ ਇਲਾਵਾ ਖੁਦ ਇਸ ਸਟਾਰ ਬੱਲੇਬਾਜ਼ ਦੀ ਵਿਕਟ ਲੈਣ ਦੀ ਖੁਸ਼ੀ ਨੂੰ ਵੀ ਬਿਆਨ ਕੀਤੀ। ਲੀ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ 'ਕ੍ਰਿਕਟ ਕਨੈਕਟਡ' ਵਿਚ ਕਿਹਾ ਕਿ ਉਹ (ਤੇਂਦੁਲਕਰ) ਕੁਝ ਮੌਕਿਆਂ 'ਤੇ ਵਿਕਟ ਤੋਂ ਅੱਗੇ ਆ ਕੇ ਵਾਰਨ ਨੂੰ ਸ਼ਾਟ ਪਿੱਚ ਗੇਂਦ ਕਰਨ ਦੇ ਲਈ ਮਜਬੂਰ ਕਰਦੇ ਸੀ। ਕੁਝ ਮੌਕਿਆਂ 'ਤੇ ਉਹ ਬੈਕਫੁੱਟ 'ਤੇ ਜਾ ਕੇ ਗੇਂਦ ਦੀ ਉਡੀਕ ਕਰਦੇ ਅਤੇ ਸ਼ਾਨਦਾਰ ਸ਼ਾਟ ਖੇਡਦੇ ਸੀ। ਉਸ ਨੇ ਕਿਹਾ ਕਿ ਇਹ ਵਾਰਨ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣ ਵਰਗਾ ਸੀ। ਸ਼ੇਨ ਵਾਰਨ ਦੇ ਨਾਲ ਬਹੁਤ ਘੱਟ ਬੱਲੇਬਾਜ਼ ਅਜਿਹਾ ਕਰ ਸਕਦੇ ਸੀ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸੀ ਪਰ ਕਈ ਮੌਕਿਆਂ 'ਤੇ ਸਚਿਨ ਤੇਂਦੁਲਕਰ ਅਜਿਹਾ ਕਰਦੇ ਸੀ।

PunjabKesari

ਬ੍ਰੈਟ ਲੀ ਨੇ ਕਿਹਾ ਕਿ ਤੇਂਦੁਲਕਰ ਨੂੰ ਆਊਟ ਕਰਨ ਦੇ ਲਈ ਵਾਰਨ ਕਈ ਤਰ੍ਹਾਂ ਦੇ ਵੇਰੀਏਸ਼ਨ ਵੀ ਅਪਣਾਉਂਦੇ ਸੀ ਪਰ ਭਾਰਤੀ ਦਿੱਗਜ ਗੇਂਦਬਾਜ਼ ਦੇ ਹੱਥੋਂ ਗੇਂਦ ਛੁੱਟਦੇ ਹੀ ਉਸਦਾ ਸਹੀ ਅੰਦਾਜ਼ਾ ਲਗਾਉਣ 'ਚ ਮਾਹਰ ਸੀ ਅਤੇ ਅਜਿਹੇ 'ਚ ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਵਾਰਨ ਉਸਦੇ ਸਾਹਮਣੇ ਅਸਫਲ ਰਹੇ। ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਸਚਿਨ ਜਿਸ ਤਰ੍ਹਾਂ ਗੇਂਦਬਾਜ਼ ਦੇ ਹੱਥੋਂ ਗੇਂਦ ਨਿਕਲਦਿਆਂ ਹੀ ਸਮਝ ਜਾਂਦੇ ਸੀ ਅਤੇ ਅਲੱਗ ਤਰ੍ਹਾਂ ਦੀਆਂ ਗੇਂਦਾਂ ਨੂੰ ਖੇਡਣ ਲਈ ਅਲੱਗ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਦੇ ਸੀ। ਉਹ ਸ਼ਾਨਦਾਰ ਸੀ। ਵਾਰਨ ਕਈ ਵਾਰ ਹਵਾ ਵਿਚ ਗੇਂਦ ਦੀ ਦਿਸ਼ਾ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਸੀ ਤਾਂ ਕਈ ਵਾਰ ਨਹੀਂ। ਜਦੋਂ ਵੀ ਉਹ ਗੇਂਦ 'ਚ ਵੇਰੀਏਸ਼ਨ ਲਿਆਉਂਦੇ ਸੀ ਤਾਂ ਸਚਿਨ ਉਸ ਨੂੰ ਆਸਾਨੀ ਨਾਲ ਸਮਝ ਲੈਂਦੇ ਸੀ। 

ਦੱਸ ਦਈਏ ਕਿ ਵਾਰਨ 12 ਟੈਸਟ ਮੈਚਾਂ ਵਿਚ ਸਿਰਫ 3 ਵਾਰ ਤੇਂਦਲਕਰ ਨੂੰ ਆਊਟ ਕਰ ਸਕੇ ਸੀ। ਲੀ ਨੇ 2003 ਮੈਲਬੋਰਨ ਵਿਚ ਖੇਡੇ ਗਏ ਬਾਕਸਿੰਗ ਡੇ ਟੈਸਟ ਮੈਚ ਦਾ ਵੀ ਜ਼ਿਕਰ ਕੀਤਾ, ਜਦੋਂ ਉਸ ਨੇ ਪਹਿਲੀ ਵਾਰ ਤੇਂਦੁਲਕਰ ਦਾ ਸਾਹਮਣਾ ਕੀਤਾ ਅਤੇ ਪਹਿਲੀ ਗੇਂਦ 'ਤੇ ਹੀ ਉਸ ਨੂੰ ਵਿਕਟਕੀਪਰ ਐਡਮ ਗਿਲਕ੍ਰਿਸਟ ਹੱਥੋਂ ਕੈਚ ਕਰਾਇਆ। ਉਸ ਨੇ ਕਿਹਾ ਤਦ ਮੈਂ 22 ਸਾਲ ਦਾ ਸੀ ਜਦੋ ਮੈਨੂੰ ਲਿਟਲ ਮਾਸਟਰ ਖਿਲਾਫ ਖੇਡਣ ਦਾ ਪਹਿਲਾ ਮੌਕਾ ਮਿਲਿਆ। ਮੇਰੀ ਗੇਂਦ ਉਸ ਦੇ ਬੱਲੇ ਦਾ ਕਿਨਾਰਾ ਲੈ ਕੇ ਗਈ ਅਤੇ ਮੈਨੂੰ ਲੱਗਾ ਕਿ ਮੈਂ ਆਪਣਾ ਕੰਮ ਕਰ ਦਿੱਤਾ। ਮੈਨੂੰ ਟੈਸਟ ਮੈਚ ਦੀ ਪਰਵਾਹ ਨਹੀਂ ਸੀ ਕਿਉਂਕਿ ਮੈਂ ਸਚਿਨ ਤੇਂਦੁਲਕਰ ਨੂੰ ਆਊਟ ਕਰ ਕੇ ਬਹੁਤ ਖੁਸ਼ ਸੀ।


Ranjit

Content Editor

Related News