ਹੁੱਕਾ ਬਾਰ 'ਚ ਮਜ਼ੇ ਕਰਦੀ ਹੋਈ ਨਜ਼ਰ ਆਈ ਸ਼ਮੀ ਦੀ ਪਤਨੀ ਹਸੀਨ ਜਹਾਂ, Video ਹੋਈ ਵਾਇਰਲ

Monday, Jun 08, 2020 - 01:43 PM (IST)

ਹੁੱਕਾ ਬਾਰ 'ਚ ਮਜ਼ੇ ਕਰਦੀ ਹੋਈ ਨਜ਼ਰ ਆਈ ਸ਼ਮੀ ਦੀ ਪਤਨੀ ਹਸੀਨ ਜਹਾਂ, Video ਹੋਈ ਵਾਇਰਲ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੇ ਨਾਲ ਉਸ ਦਾ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਇਸ ਵਿਵਾਦ ਦੇ ਬਾਅਦ ਤੋਂ ਹਸੀਨ ਜਹਾਂ ਅਕਸਰ ਸੋਸ਼ਲ ਮੀਡੀਆ 'ਤੇ ਸ਼ਮੀ ਨੂੰ ਨਿਸ਼ਾਨੇ 'ਤੇ ਲੈਂਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਹਸੀਨ ਜਹਾਂ ਆਪਣੇ ਇੰਸਟਾਗ੍ਰਾਮ ਤੋਂ ਕਾਫੀ ਵੀਡੀਓ ਅਪਲੋਡ ਕਰਦੀ ਰਹਿੰਦੀ ਹੈ। ਹਾਲਾਂਕਿ ਇਨ੍ਹਾਂ ਵੀਡੀਓ ਤੇ ਤਸਵੀਰਾਂ ਕਾਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋਣਾ ਪੈਂਦਾ ਹੈ।

PunjabKesari

2 ਦਿਨ ਪਹਿਲਾਂ ਹਸੀਨ ਜਹਾਂ ਨੇ ਇਕ ਪੁਰਾਣੀ ਨਿਊਡ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਦੇ ਨਾਲ ਸ਼ਮੀ ਵੀ ਹਨ। ਉਸ ਨੇ ਕੈਪਸ਼ਨ ਦੇ ਜ਼ਰੀਏ ਇਕ ਵਾਰ ਫਿਰ ਆਪਣੇ ਪਤੀ ਮੁਹੰਮਦ ਸ਼ਮੀ 'ਤੇ ਗੰਭੀਰ ਦੋਸ਼ ਲਗਾਏ। ਜਿਸ ਦਾ ਜਵਾਬ ਦਿੰਦਿਆਂ ਸ਼ਮੀ ਨੇ ਕਿਹਾ ਕਿ ਉਹ ਪਹਿਲਾਂ ਦੋਸ਼ ਸਾਬਤ ਕਰ ਕੇ ਵਿਖਾਏ। 

 
 
 
 
 
 
 
 
 
 
 
 
 
 

Hazrat imam Ali alaihiassalam ne farmaya -agar tum us waqt muskura sakte ho jab tum puri tarah tut chuke ho to yakin jano duniya me tumhe koi kabhi nhi tor sakta,kudrat ka kanun h jis darakht ka fal mitha hota h log pathar bhi use hi Marte h, 😊😊😎 # hasinjahan #hasinjahanfam #hasinjahanfun #hasinjahanentertainment #starhasinjahan #mirchihasinjahan

A post shared by hasin jahan (@hasinjahanofficial) on Jun 6, 2020 at 8:50am PDT

ਹੁਣ ਇਸੇ ਕੜੀ ਵਿਚ ਹਸੀਨ ਜਹਾਂ ਨੇ ਇਕ ਹੋਰ ਵੀਡੀਓ ਅਪਲੋਡ ਕਰ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੀਆਂ ਸਹੇਲੀਆਂ ਨਾਲ ਰੱਜ ਕੇ ਮਸਤੀ ਕਰਦੀ ਦਿਸ ਰਹੀ ਹੈ।ਇਸ ਵੀਡੀਓ ਵਿਚ ਉਸ ਦੀ ਸਹੇਲੀ ਹੁੱਕਾ ਪੀਂਦੇ ਦਿਸ ਰਹੀ ਹੈ ਅਤੇ ਹਸੀਨ ਜਹਾਂ ਗਾਣੇ ਧੁੰਨ 'ਤੇ ਡਾਂਸ ਕਰ ਰਹੀ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਹਸੀਨ ਜਹਾਂ ਨੇ ਲਿਖਿਆ ਕਿ ਤੁਸੀਂ ਉਸ ਸਮੇਂ ਮੁਸਕਰਾ ਸਕਦੇ ਹੋ ਜਦੋਂ ਤੁਸੀਂ ਪੁਰੀ ਤਰ੍ਹਾਂ ਨਾਲ ਟੁੱਟ ਚੁੱਕੇ ਹੋਵੋ ਤਾਂ ਯਕੀਨ ਜਾਣੋ ਦੁਨੀਆ ਵਿਚ ਤੁਹਾਨੂੰ ਕੋਈ ਕਦੇ ਨਹੀਂ ਤੋੜ ਸਕਦਾ। ਕੁਦਰਤ ਦਾ ਕਾਨੂੰਨ ਹੈ, ਜਿਸ ਪੇੜ ਦਾ ਫਲ਼ ਮਿੱਠਾ ਹੋਵੇ, ਲੋਕ ਪੱਥਰ ਵੀ ਉਸ ਨੂੰ ਹੀ ਮਾਰਦੇ ਹਨ।

PunjabKesari

ਦੱਸ ਦਈਏ ਕਿ ਮੁਹੰਮਦ ਸ਼ਮੀ ਤੇ ਹਸੀਨ ਜਹਾਂ ਵਿਚਾਲੇ ਵਿਵਾਦ ਦੀ ਸ਼ੁਰੂਆਤ 2 ਸਾਲ ਪਹਿਲਾਂ ਹੋਈ ਸੀ। ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਾਏ ਸੀ। ਉਸ ਨੇ ਇੱਥੇ ਤਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਉਸ ਨੇ ਸ਼ਮੀ 'ਤੇ ਦੂਜੀਆਂ ਮਹਿਲਾਵਾਂ ਨਾਲ ਅਫੇਅਰ ਦੇ ਦੋਸ਼ ਵੀ ਲਾਏ ਸੀ ਅਤੇ ਕੁਝ ਚੈਟ ਦੇ ਸਕ੍ਰੀਨ ਸ਼ਾਟ ਵੀ  ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਸੀ।

 


author

Ranjit

Content Editor

Related News