ਸ਼ੰਮੀ ਈਸਟ ਜ਼ੋਨ ਦੇ ਦਲ ’ਚ ਸ਼ਾਮਲ, ਕਿਸ਼ਨ ਕਰੇਗਾ ਕਪਤਾਨੀ
Sunday, Aug 03, 2025 - 01:21 PM (IST)

ਕੋਲਕਾਤਾ– ਭਾਰਤ ਤੇ ਬੰਗਾਲ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇਕ ਵਾਰ ਫਿਰ ਮੈਦਾਨ ’ਤੇ ਵਾਪਸੀ ਕਰਨ ਵਾਲਾ ਹੈ। ਸ਼ੰਮੀ ਨੂੰ ਈਸਟ ਜ਼ੋਨ ਦੇ ਦਲ ਵਿਚ ਦਲੀਪ ਟਰਾਫੀ 2025-26 ਲਈ ਸ਼ਾਮਲ ਕੀਤਾ ਗਿਆ ਹੈ। ਇਸ਼ਾਨ ਕਿਸ਼ਨ ਸਿਤਾਰਿਆਂ ਨਾਲ ਭਰੇ ਹੋਏ ਇਸ ਦਲ ਦੀ ਕਪਤਾਨੀ ਕਰੇਗਾ। 15 ਮੈਂਬਰੀ ਦਲ ਵਿਚ ਆਕਾਸ਼ ਦੀਪ, ਮੁਕੇਸ਼ ਕੁਮਾਰ, ਰਿਆਨ ਪ੍ਰਾਗ, ਅਭਿਮਨਿਊ ਈਸ਼ਵਰਨ ਵਰਗੇ ਖਿਡਾਰੀ ਸ਼ਾਮਲ ਹਨ। ਈਸ਼ਵਰਨ ਨੂੰ ਇਸ ਦਲ ਦਾ ਉਪ ਕਪਤਾਨ ਬਣਾਇਆ ਗਿਆ ਹੈ।
34 ਸਾਲਾ ਸ਼ੰਮੀ ਆਖਰੀ ਵਾਰ ਆਈ. ਪੀ. ਐੱਲ. 2025 ਵਿਚ ਖੇਡਿਆ ਸੀ, ਜਿੱਥੇ ਉਸ ਨੇ ਆਪਣੀ ਨਵੀਂ ਟੀਮ ਸਨਰਾਈਜ਼ਰਜ਼ ਹੈਦਰਾਬਾਦ ਲਈ 9 ਪਾਰੀਆਂ ਵਿਚ 6 ਵਿਕਟਾਂ ਲਈਆਂ ਸਨ। ਉਸਦਾ ਪਿਛਲਾ ਲਾਲ ਗੇਂਦ ਦਾ ਮੈਚ ਨਵੰਬਰ 2024 ਵਿਚ ਬੰਗਾਲ ਲਈ ਰਣਜੀ ਟਰਾਫੀ ਸੀ।