'ਹਿੱਟਮੈਨ' ਬਣੇ ਦੁਨੀਆ ਦੇ ਨਵੇਂ 'ਸਿਕਸਰ ਕਿੰਗ', ਅਫਰੀਦੀ ਨੂੰ ਪਛਾੜ ਰਚਿਆ ਇਤਿਹਾਸ

Sunday, Nov 30, 2025 - 04:46 PM (IST)

'ਹਿੱਟਮੈਨ' ਬਣੇ ਦੁਨੀਆ ਦੇ ਨਵੇਂ 'ਸਿਕਸਰ ਕਿੰਗ', ਅਫਰੀਦੀ ਨੂੰ ਪਛਾੜ ਰਚਿਆ ਇਤਿਹਾਸ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਰਾਂਚੀ ਵਿੱਚ ਖੇਡੇ ਜਾ ਰਹੇ ਪਹਿਲੇ ਵਨਡੇ ਮੈਚ ਦੌਰਾਨ ਇਤਿਹਾਸ ਰਚ ਦਿੱਤਾ ਹੈ। ਰੋਹਿਤ ਸ਼ਰਮਾ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਇੱਕ ਇਤਿਹਾਸਕ ਰਿਕਾਰਡ ਤੋੜ ਕੇ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਹਿਟਮੈਨ ਨੇ ਪੂਰੇ ਕੀਤੇ 352 ਛੱਕੇ
ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੌਰਾਨ ਜਿਵੇਂ ਹੀ ਤਿੰਨ ਛੱਕੇ ਲਗਾਏ, ਉਨ੍ਹਾਂ ਨੇ ਅਫਰੀਦੀ ਦਾ ਰਿਕਾਰਡ ਤੋੜ ਦਿੱਤਾ।  ਰੋਹਿਤ ਸ਼ਰਮਾ ਦੇ ਨਾਮ ਹੁਣ ਵਨਡੇ ਕ੍ਰਿਕਟ ਵਿੱਚ ਕੁੱਲ 352 ਛੱਕੇ ਹੋ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼ਾਹਿਦ ਅਫਰੀਦੀ ਦੇ ਨਾਮ ਸੀ, ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ 351 ਛੱਕੇ ਲਗਾਏ ਸਨ। ਰੋਹਿਤ ਸ਼ਰਮਾ ਨੇ ਇਹ ਕਾਰਨਾਮਾ ਆਪਣੀ 269ਵੀਂ ਵਨਡੇ ਪਾਰੀ ਵਿੱਚ ਕੀਤਾ। ਇਸ ਦੇ ਮੁਕਾਬਲੇ, ਸ਼ਾਹਿਦ ਅਫਰੀਦੀ ਨੇ 351 ਛੱਕੇ ਲਗਾਉਣ ਲਈ 369 ਵਨਡੇ ਪਾਰੀਆਂ ਖੇਡੀਆਂ ਸਨ।

ਰੋਹਿਤ ਸ਼ਰਮਾ ਨੇ ਇਸ ਇਤਿਹਾਸਕ ਪਾਰੀ ਦੌਰਾਨ ਆਪਣਾ 60ਵਾਂ ਵਨਡੇ ਅਰਧ-ਸੈਂਕੜਾ ਵੀ ਪੂਰਾ ਕੀਤਾ।  ਰੋਹਿਤ ਨੇ ਆਪਣਾ ਅਰਧ-ਸੈਂਕੜਾ 43 ਗੇਂਦਾਂ ਵਿੱਚ ਪੂਰਾ ਕੀਤਾ। ਹਾਲਾਂਕਿ, ਅਰਧ-ਸੈਂਕੜੇ ਤੋਂ ਬਾਅਦ ਉਹ ਜ਼ਿਆਦਾ ਦੇਰ ਨਹੀਂ ਟਿਕ ਸਕੇ ਅਤੇ ਮਾਰਕੋ ਯਾਨਸਨ ਦੀ ਗੇਂਦ 'ਤੇ ਐਲਬੀਡਬਲਯੂ ਆਊਟ ਹੋ ਗਏ।  ਆਊਟ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ 51 ਗੇਂਦਾਂ ਵਿੱਚ 57 ਦੌੜਾਂ ਬਣਾਈਆਂ, ਜਿਸ ਵਿੱਚ 3 ਛੱਕੇ ਅਤੇ 5 ਚੌਕੇ ਸ਼ਾਮਲ ਸਨ।


author

Tarsem Singh

Content Editor

Related News