ਬੁਮਰਾਹ ਦੀ ਕਾਬਲੀਅਤ 'ਤੇ ਸਵਾਲ ਚੁੱਕਣ ਵਾਲਿਆ ਨੂੰ ਸ਼ਮੀ ਨੇ ਦਿੱਤਾ ਕਰਾਰਾ ਜਵਾਬ

02/16/2020 11:10:17 AM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਰਫ 2-4 ਮੈਚਾਂ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਲੋਕ ਜਸਪ੍ਰੀਤ ਬੁਮਰਾਹ ਦੇ ਕਈ ਵਨ ਡੇ ਮੈਚਾਂ 'ਚ ਜਿੱਤ ਦਿਵਾਉਣ ਵਾਲੇ ਪ੍ਰਦਰਸ਼ਨ ਨੂੰ ਕਿਵੇਂ ਭੁੱਲ ਸਕਦੇ ਹਨ। ਬੁਮਰਾਹ ਨਿਊਜ਼ੀਲੈਂਡ ਖਿਲਾਫ ਸਾਰੇ 3 ਵਨ ਡੇ ਮੈਚਾਂ 'ਚ ਵਿਕਟਾਂ ਹਾਸਲ ਨਹੀਂ ਕਰ ਸਕਿਆ, ਜਿਸ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ ਜਾ ਰਹੇ ਹਨ।PunjabKesari
ਸ਼ਮੀ ਨੇ ਕਿਹਾ, ''ਮੈਂ ਸਮਝ ਸਕਦਾ ਹਾਂ ਕਿ ਜੇਕਰ ਅਸੀਂ ਇਸ ਵਿਸ਼ੇ 'ਤੇ ਕੁਝ ਸਮੇਂ ਬਾਅਦ ਚਰਚਾ ਕਰੀਏ ਪਰ ਸਿਰਫ 2-4 ਮੈਚਾਂ ਤੋਂ ਬਾਅਦ ਅਜਿਹਾ ਕਰਨਾ। ਉਸ ਨੇ ਸਿਰਫ ਦੋ ਮੈਚਾਂ 'ਚ ਚੰਗਾ ਨਹੀਂ ਕੀਤਾ ਤਾਂ ਤੁਸੀਂ ਉਸਦੀ ਮੈਚ ਜਿੱਤਣ ਦੀ ਕਾਬਲੀਅਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।'' ਉਸ ਨੇ ਨਾਲ ਹੀ ਕਿਹਾ, ''ਬੁਮਰਾਹ ਨੇ ਭਾਰਤ ਲਈ ਕਿੰਨਾ ਕੁਝ ਕੀਤਾ ਹੈ, ਤੁਸੀਂ ਇਸ ਨੂੰ ਕਿਵੇਂ ਭੁੱਲ ਸਕਦੇ ਹੋ ਜਾਂ ਫਿਰ ਇਸਦੀ ਅਣਦੇਖੀ ਕਿਵੇਂ ਕਰ ਸਕਦੇ ਹੋ? ਇਸ ਲਈ ਜੇਕਰ ਤੁਸੀਂ ਸਾਕਾਰਾਤਮਕ ਰੂਪ ਨਾਲ ਸੋਚੋਗੇ ਤਾਂ ਇਹ ਖਿਡਾਰੀ ਲਈ ਚੰਗਾ ਹੈ ਤੇ ਉਸਦੇ ਆਤਮਵਿਸ਼ਵਾਸ ਲਈ ਵੀ।''PunjabKesari


Related News