ਸ਼ਮੀ ਦੀ ਰਫਤਾਰ ਅੱਗੇ ਢੇਰ ਹੋਏ ਕੀਵੀ ਬੱਲੇਬਾਜ਼, ਨਿਊਜ਼ੀਲੈਂਡ XI 235 ਦੌੜਾਂ 'ਤੇ ਆਲ ਆਊਟ

02/15/2020 12:06:09 PM

ਸਪੋਰਟਸ ਡੈਸਕ— ਟੈਸ‍ਟ ਸੀਰੀਜ਼ ਤੋਂ ਪਹਿਲਾਂ ‍ਨਿਊਜ਼ੀਲੈਂਡ ਇਲੈਵਨ ਖਿਲਾਫ ਜਾਰੀ ਤਿੰਨ ਦਿਨੀਂ ਅਭਿਆਸ ਮੈਚ ਦੇ ਦੂਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ। ਦੂਜੇ ਦਿਨ ਨਿਊਜ਼ੀਲੈਂਡ ਇਲੈਵਨ ਦੀ ਪਹਿਲੀ ਪਾਰੀ 235 ਦੌੜਾਂ 'ਤੇ ਢੇਰ ਕਰ ਦਿੱਤੀ ਅਤੇ 28 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਇਸ ਤੋਂ ਪਹਿਲਾਂ ਟੀਮ ਇੰੰਡੀਆ ਨੇ ਆਪਣੀ ਪਹਿਲੀ ਪਾਰੀ 'ਚ 263 ਦੌੜਾਂ ਬਣਾ ਕੇ ਆਊਟ ਹੋ ਗਈ। 21 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਚੰਗਾ ਅਭਿਆਸ ਕੀਤਾ, ਹਾਲਾਂਕਿ ਇਸ ਮੈਚ ਨੂੰ ਪਹਿਲਾਂ ਸ਼੍ਰੇਣੀ ਦਾ ਦਰਜਾ ਹਾਸਲ ਨਹੀਂ ਹੈ। ਭਾਰਤ ਨੇ ਆਪਣੀ ਦੂਜੀ ਪਾਰੀ 'ਚ ਬਿਨਾਂ ਕੋਈ ਵਿਕਟ ਗੁਆਏ 59 ਦੌੜਾਂ ਬਣਾਈਆਂ ਹਨ। ਸਟੰਪਸ ਦੇ ਸਮੇਂ ਮਯੰਕ ਅਗਰਵਾਲ 23 ਅਤੇ ਪ੍ਰਿਥਵੀ ਸ਼ਾਹ 35 ਦੌੜਾਂ ਬਣਾ ਕੇ ਅਜੇਤੂ ਸਨ।

PunjabKesari

PunjabKesariਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਨਿਊਜ਼ੀਲੈਂਡ ਇਲੈਵਨ ਦੇ ਬੱਲੇਬਾਜ਼ਾਂ ਨੂੰ ਆਪਣੀ ਤੇਜੀ ਦਾ ਅਹਿਸਾਸ ਕਰਾਇਆ ਅਤੇ ਲਗਾਤਾਰ ਕੁਝ- ਕੁਝ ਸਮੇਂ 'ਤੇ ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦ ਕਿ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਨਵਦੀਪ ਸੈਨੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਇਕ ਸਫਲਤਾ ਮਿਲੀ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੂੰ ਵਿਕਟ ਨਹੀਂ ਮਿਲੀ।

PunjabKesariਨਿਊਜ਼ੀਲੈਂਡ ਇਲੈਵਨ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਦੋਂ ਬੁਮਰਾਹ ਨੇ ਵਿਲ ਯੰਗ ਨੂੰ 2 ਦੌੜਾਂ 'ਤੇ ਹੀ ਆਊਟ ਕਰ ਦਿੱਤਾ। ਟੀਮ ਜੇ 36 ਦੇ ਸਕੋਰ 'ਤੇ ਸ਼ਮੀ ਨੇ ਟਿਮ ਸਿਫਰਟ ਨੂੰ 9 ਦੌੜਾਂ 'ਤੇ ਆਊਟ ਕਰ ਪਵੇਲੀਅਨ ਭੇਜ ਦਿੱਤਾ। ਰਚਿਨ ਰਵੀਂਦਰ ਅਤੇ ਫਿਨ ਐਲਨ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਮੇਸ਼ ਯਾਦਵ ਨੇ ਰਵਿੰਦਰ ਨੂੰ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਉਸ ਨੇ 7 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਇਸ ਤੋਂ ਬਾਅਦ ਐਲਨ ਵੀ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਨਹੀਂ ਟਿਕ ਸਕਿਆ ਅਤੇ 20 ਦੌੜਾਂ ਬਣਾ ਆਊਟ ਹੋ ਗਿਆ। ਹੈਨਰੀ ਕੂਪਰ ਅਤੇ ਟਾਮ ਬਰੂਸ ਨੇ 5ਵੀਂ ਵਿਕਟ ਲਈ ਅਰਧ ਸੈਂਕੜੇ ਸਾਂਝੇਦਾਰੀ ਕਰ  51 ਦੌੜਾਂ ਜੋੜੀਆਂ। ਹਜਾਮ ਨੇ ਬਰੂਸ ਨੂੰ 31 ਦੌੜਾਂ 'ਤੇ ਬੋਲਡ ਕਰ ਇਸ ਸਾਂਝੇ ਨੂੰ ਤੋੜਿਆ। ਕੂਪਰ ਨੂੰ ਵੀ 6 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਅਤੇ ਸ਼ਮੀ ਦਾ ਸ਼ਿਕਾਰ ਬਣ ਗਿਆ। ਸ਼ਮੀ ਨੇ ਇਸ ਤੋਂ ਬਾਅਦ ਜਿਮੀ ਨੀਸ਼ਮ (1) ਨੂੰ ਬੋਲਡ ਕੀਤਾ। ਡੈਰਿਲ ਮਿਚੇਲ 32 ਦੌੜਾਂ ਬਣਾ ਕੇ ਉਮੇਸ਼ ਯਾਦਵ  ਦਾ ਸ਼ਿਕਾਰ ਬਣਿਆ ਅਤੇ ਉਥੇ ਹੀ ਨਵਦੀਪ ਸੈਨੀ ਨੇ ਡੇਨ ਕਲੇਵਰ ਨੂੰ ਬੋਲਡ ਕਰ ਮੇਜ਼ਬਾਨ ਟੀਮ ਨੂੰ 9ਵਾਂ ਝਟਕਾ ਦਿੱਤਾ। ਰਵਿਚੰਦਰਨ ਅਸ਼ਵਿਨ ਨੇ ਈਸ਼ ਸੋਢੀ (14) ਨੂੰ ਆਊਟ ਕਰ ਨਿਊਜ਼ੀਲੈਂਡ ਇਲੈਵਨ ਦੀ ਪਾਰੀ ਨੂੰ ਸਮਾਪਤ ਕੀਤੀ।PunjabKesari

 

 


Related News