ਵਿਰਾਟ-ਡਿਵੀਲੀਅਰਸ ਨੂੰ 1 ਓਵਰ ''ਚ ਆਊਟ ਕਰਨ ਵਾਲੇ ਬਣੇ ਸ਼ਮੀ 8ਵੇਂ ਗੇਂਦਬਾਜ਼

Thursday, Oct 15, 2020 - 10:14 PM (IST)

ਵਿਰਾਟ-ਡਿਵੀਲੀਅਰਸ ਨੂੰ 1 ਓਵਰ ''ਚ ਆਊਟ ਕਰਨ ਵਾਲੇ ਬਣੇ ਸ਼ਮੀ 8ਵੇਂ ਗੇਂਦਬਾਜ਼

ਸ਼ਾਰਜਾਹ- ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਸ਼ਾਰਜਾਹ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਭਾਵੇ ਹੀ 4 ਓਵਰ 'ਚ 45 ਦੌੜਾਂ ਦੇ ਦਿੱਤੀਆਂ ਪਰ ਉਨ੍ਹਾਂ ਨੇ ਇਸ ਦੌਰਾਨ 2 ਵੱਡੀਆਂ ਵਿਕਟਾਂ ਵੀ ਹਾਸਲ ਕੀਤੀਆਂ ਹਨ। ਸ਼ਮੀ ਨੂੰ ਇਹ ਵਿਕਟ ਵਿਰਾਟ ਕੋਹਲੀ ਅਤੇ ਡਿਵੀਲੀਅਰਸ ਦੇ ਰੂਪ 'ਚ ਮਿਲੀ। ਸ਼ਮੀ ਨੇ ਇਕ ਹੀ ਓਵਰ 'ਚ ਦੋਵਾਂ ਨੂੰ ਪੈਵੇਲੀਅਨ ਭੇਜਣ ਦੇ ਮਾਮਲੇ 'ਚ ਇਕ ਯੂਨੀਕ ਰਿਕਾਰਡ 'ਚ ਆਪਣੀ ਐਂਟਰੀ ਕਰ ਲਈ। ਹੁਣ ਸ਼ਮੀ 8ਵੇਂ ਅਜਿਹੇ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਇਨ੍ਹਾਂ ਦਿੱਗਜਾਂ ਨੂੰ ਇਕ ਹੀ ਓਵਰ 'ਚ ਪੈਵੇਲੀਅਨ ਦੇ ਲਈ ਚਲਦਾ ਕੀਤਾ। ਦੇਖੋ ਰਿਕਾਰਡ-
ਕੋਹਲੀ-ਡਿਵੀਲੀਅਰਸ ਨੂੰ ਇਕ ਓਵਰ 'ਚ ਆਊਟ ਕਰਨ ਵਾਲੇ ਗੇਂਦਬਾਜ਼

ਜੈਕਸ ਕੈਲਿਸ, ਕੋਲਕਾਤਾ- 2012
ਧਵਨ ਕੁਲਕਰਣੀ, ਮੁੰਬਈ-2013
ਆਸ਼ੀਸ਼ ਨਹਿਰਾ, ਰਾਚੀ -2015
ਕੁਰਣਾਲ ਪੰਡਯਾ, ਮੁੰਬਈ- 2016
ਥਿਸਾਰਾ ਪਰੇਰਾ, ਪੁਣੇ- 2016
ਨਿਤੀਸ਼ ਰਾਣਾ, ਕੋਲਕਾਤਾ- 2018
ਸ਼੍ਰੇਅਸ ਗੋਪਾਲ, ਬੈਂਗਲੁਰੂ, 2019
ਮੁਹੰਮਦ ਸ਼ਮੀ, ਸ਼ਾਰਜਾਹ- 2020
ਦੱਸ ਦੇਈਏ ਕਿ ਸ਼ਮੀ ਦੇ ਲਈ ਇਹ ਸੀਜ਼ਨ ਬਰਾਬਰ ਹੀ ਰਿਹਾ ਹੈ। ਉਹ ਹੁਣ ਤੱਕ 8 ਮੈਚਾਂ 'ਚ 12 ਵਿਕਟਾਂ ਹਾਸਲ ਕਰ ਚੁੱਕਿਆਂ ਹੈ। ਪੰਜਾਬ ਵਲੋਂ ਉਹ ਸਭ ਤੋਂ ਸਫਲ ਗੇਂਦਬਾਜ਼ ਚੱਲ ਰਹੇ ਹਨ। ਦੱਸ ਦੇਈਏ ਕਿ ਸ਼ਮੀ ਹੁਣ ਤੱਕ 57 ਆਈ. ਪੀ. ਐੱਲ. ਮੈਚਾਂ 'ਚ 52 ਵਿਕਟਾਂ ਹਾਸਲ ਕਰ ਚੁੱਕਿਆ ਹੈ। ਉਸਦੀ ਔਸਤ 34.90 ਤਾਂ ਇਕੋਨਮੀ 8.99 ਰਹੀ ਹੈ।


author

Gurdeep Singh

Content Editor

Related News