ਵੈਸਟਇੰਡੀਜ਼ ਦੀ ਟੀ-20 ਟੀਮ ''ਚ ਸ਼ਾਮਲ ਹੋ ਸਕਦੇ ਹਨ ਸ਼ਮਾਰ : ਸੈਮੀ

02/01/2024 4:54:39 PM

ਐਡੀਲੇਡ (ਵਾਰਤਾ) ਗਾਬਾ ਟੈਸਟ ਦੇ ਹੀਰੋ ਸ਼ਮਾਰ ਜੋਸੇਫ ਨੂੰ ਵੈਸਟਇੰਡੀਜ਼ ਦੀ ਟੀ-20 ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਵੈਸਟਇੰਡੀਜ਼ ਦੇ ਸੀਮਤ ਓਵਰਾਂ ਦੇ ਕ੍ਰਿਕਟ ਕੋਚ ਡੈਰੇਨ ਸੈਮੀ ਨੇ ਜੋਸੇਫ ਨੂੰ ਟੀ-20 ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨ 'ਤੇ ਸੰਕੇਤ ਦਿੰਦੇ ਹੋਏ ਕਿਹਾ, ''ਉਹ ਯਕੀਨੀ ਤੌਰ 'ਤੇ ਆਲ ਫਾਰਮੈਟ ਦਾ ਖਿਡਾਰੀ ਹੋਵੇਗਾ। ਮੈਂ ਉਸ ਨੂੰ ਆਪਣੀ ਟੀਮ 'ਚ ਰੱਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਪਰ ਹਰ ਕਿਸੇ ਦੀ ਪ੍ਰਕਿਰਿਆ ਹੁੰਦੀ ਹੈ। ਮੈਂ ਅਤੇ ਚੋਣਕਾਰ ਉਸ ਪ੍ਰਕਿਰਿਆ ਦੇ ਮੁਤਾਬਕ ਕੰਮ ਕਰਦੇ ਹਾਂ। ਮੈਂ ਟੀ-20 ਵਿਸ਼ਵ ਕੱਪ ਲਈ ਕੋਰ ਟੀਮ ਤਿਆਰ ਕਰ ਰਿਹਾ ਹਾਂ ਅਤੇ ਸ਼ਮਾਰ ਸਾਡੀ ਯੋਜਨਾ ਦਾ ਹਿੱਸਾ ਹੈ।'' 

ਸੈਮੀ ਨੇ ਕਿਹਾ, ''ਅਸੀਂ ਸ਼ਮਾਰ ਨੂੰ ਲੈ ਕੇ ਉਤਸ਼ਾਹਿਤ ਹਾਂ ਪਰ ਜੇਕਰ ਉਹ ਸੱਟ ਦਾ ਸ਼ਿਕਾਰ ਹੈ ਤਾਂ ਅਸੀਂ ਚਾਹਾਂਗੇ ਕਿ ਉਹ ਵੀ ਘਰ ਜਾਵੇ ਤੇ ਆਰਾਮ ਕਰੋ। ਇਹ ਪਹਿਲੀ ਵਾਰ ਹੈ ਜਦੋਂ ਉਹ ਆਪਣੇ ਘਰ ਤੋਂ ਇੰਨੀ ਦੂਰ ਸੀ। ਅਸੀਂ ਉਨ੍ਹਾਂ ਲਈ ਜੋ ਵੀ ਕਰਾਂਗੇ ਉਹ ਯੋਜਨਾ ਦੇ ਅਨੁਸਾਰ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਸਾਡੀ ਵਨਡੇ ਟੀਮ ਵੀ ਸ਼ਮਾਰ ਤੋਂ ਪ੍ਰੇਰਨਾ ਲਵੇ।' ਜ਼ਿਕਰਯੋਗ ਹੈ ਕਿ ਸ਼ਮਾਰ ਜ਼ਖਮੀ ਹੈ ਅਤੇ ਉਸ ਨੇ ILT20 ਤੋਂ ਆਪਣਾ ਨਾਂ ਵੀ ਵਾਪਸ ਲੈ ਲਿਆ ਹੈ।ਸੈਮੀ ਨੇ ਦੱਸਿਆ ਕਿ ਉਨ੍ਹਾਂ ਦੀ ਯੋਜਨਾ ਹੈ ਕਿ ਸ਼ਮਾਰ ਸੀਮਤ ਓਵਰਾਂ ਦੀ ਟੀਮ ਦੇ ਨਾਲ ਆਸਟ੍ਰੇਲੀਆ 'ਚ ਰਹੇ। ਹਾਲਾਂਕਿ ਸ਼ਮਾਰ ਨੇ ਕਿਹਾ ਕਿ ਉਹ ਘਰ ਜਾ ਕੇ ਆਪਣੇ ਪਰਿਵਾਰ ਨਾਲ ਗਾਬਾ ਟੈਸਟ ਦੀ ਜਿੱਤ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ। 


Tarsem Singh

Content Editor

Related News