ਸਾਕਿਬ ਲਾਰਡਸ ਟੈਸਟ ਲਈ ਇੰਗਲੈਂਡ ਦੀ ਟੀਮ ’ਚ ਸ਼ਾਮਲ
Wednesday, Aug 11, 2021 - 10:30 PM (IST)
ਲੰਡਨ- ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਨੂੰ ਭਾਰਤ ਵਿਰੁੱਧ ਵੀਰਵਾਰ ਤੋਂ ਲਾਰਡਸ ’ਚ ਸ਼ੁਰੂ ਹੋਣ ਵਾਲੇ ਦੂਜੇ ਕ੍ਰਿਕਟ ਟੈਸਟ ਮੈਚ ਲਈ ਇੰਗਲੈਂਡ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕਿਹਾ ਕਿ ਭਾਰਤ ਵਿਰੁੱਧ ਦੂਜੇ ਟੈਸਟ ਦੇ ਕਵਰ ਖਿਡਾਰੀ ਦੇ ਰੂਪ ’ਚ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਨੂੰ ਸਾਡੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸਪਿਨਰ ਡੋਮ ਬੇਸ ਟੀਮ ਛੱਡ ਕੇ ਯਾਕਰਸ਼ਾਇਰ ਪਰਤਣਗੇ।
ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ
ਸਮਝਿਆ ਜਾਂਦਾ ਹੈ ਕਿ ਅਨੁਭਵੀ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੂੰ ਪਿੰਡਲੀ ’ਚ ਸੱਟ ਲੱਗੀ ਹੈ, ਜਿਸ ਨਾਲ ਉਹ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ। ਇਸ ਕਾਰਨ ਮਹਿਮੂਦ ਨੂੰ ਟੀਮ 'ਚ ਜਗ੍ਹਾ ਮਿਲੀ ਹੈ। 35 ਸਾਲ ਦਾ ਬ੍ਰਾਡ ਫਿਲਹਾਲ ਸਕੈਨ ਟੈਸਟ ਦਾ ਇੰਤਜ਼ਾਰ ਕਰ ਰਹੇ ਹਨ। ਉਸਦੀ ਉਪਲਬੱਧਤਾ 'ਤੇ ਫੈਸਲਾ ਲੈਣ ਤੋਂ ਪਹਿਲਾਂ ਫਿਜ਼ੀਓ ਵਲੋਂ ਉਸਦਾ ਮੁਲਾਂਕਣ ਕੀਤਾ ਜਾਵੇਗਾ। 24 ਸਾਲਾ ਮਹਿਮੂਦ ਟੈਸਟ ਪੱਧਰ 'ਤੇ ਅਨਕੈਪਡ ਹਨ ਪਰ ਉਸ ਨੇ ਪਾਕਿਸਤਾਨ ਦੇ ਵਿਰੁੱਧ ਹਾਲ ਹੀ 'ਚ ਸਫੇਦ ਗੇਂਦ ਸੀਰੀਜ਼ ਦੇ ਦੌਰਾਨ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਦੇ ਵਿਚ ਟੈਂਟ ਬ੍ਰਿਜ਼ 'ਚ ਖੇਡਿਆ ਗਿਆ ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਟੈਸਟ ਮੈਚ ਐਤਵਾਰ ਨੂੰ ਖਰਾਬ ਮੌਸਮ ਦੇ ਕਾਰਨ ਡਰਾਅ ਹੋ ਗਿਆ ਸੀ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।