CWC 2019 : ਅਫਗਾਨ ਨੂੰ ਹਰਾਉਣ ਤੋਂ ਬਾਅਦ ਸ਼ਾਕਿਬ ਨੇ ਦਿੱਤਾ ਵੱਡਾ ਬਿਆਨ

Tuesday, Jun 25, 2019 - 12:21 AM (IST)

CWC 2019 : ਅਫਗਾਨ ਨੂੰ ਹਰਾਉਣ ਤੋਂ ਬਾਅਦ ਸ਼ਾਕਿਬ ਨੇ ਦਿੱਤਾ ਵੱਡਾ ਬਿਆਨ

ਸਾਊਥੰਪਟਨ— ਬੰਗਲਾਦੇਸ਼ ਨੇ ਮੁਸ਼ਫਿਕਰ ਰਹੀਮ (83) ਤੇ ਸ਼ਾਕਿਬ ਅਲ ਹਸਨ (51) ਦੇ ਅਰਧ ਸੈਂਕੜਿਆਂ ਤੇ 'ਮੈਨ ਆਫ ਦਿ ਮੈਚ' ਸ਼ਾਕਿਬ ਅਲ ਹਸਨ ਨੇ 5 ਵਿਕਟਾਂ ਦਾ ਅਨੋਖਾ ਡਬਲ ਬਣਾਇਆ, ਜਿਸ ਨਾਲ ਬੰਗਲਾਦੇਸ਼ ਨੇ ਸੋਮਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ। ਫੈਨਸ ਪਹਿਲੇ ਮੈਚ ਤੋਂ ਸਾਡਾ ਸਮਰਥਨ ਕਰਦੇ ਰਹੇ ਹਨ ਤੇ ਚੰਗੀਕਿਸਮਤ ਨਾਲ ਅਸੀਂ ਵਧੀਆ ਸ਼ੁਰੂਆਤ ਕੀਤੀ ਤੇ ਉਹ ਹੁਣ ਤਕ ਸਾਰਿਆਂ ਦਾ ਸਮਰਥਨ ਕਰ ਰਹੇ ਹਨ। ਉਮੀਦ ਹੈ ਕਿ ਇਹ (ਇਸ ਤਰ੍ਹਾਂ ਦਾ ਪ੍ਰਦਰਸ਼ਨ) ਅਗਲੇ ਕੁਝ ਮੈਚਾਂ 'ਚ ਵੀ ਜਾਰੀ ਰਹੇਗਾ। ਆਪਣੇ ਸ਼ਾਨਦਾਰ ਪ੍ਰਦਰਸ਼ਨ 'ਤੇ ਗੱਲ ਕਰਦੇ ਹੋਏ ਸ਼ਾਕਿਬ ਨੇ ਕਿਹਾ ਕਿ ਸਖਤ ਮਿਹਨਤ ਤੇ ਤਕਦੀਰ ਦੀ ਵਜ੍ਹਾ ਨਾਲ ਹੀ ਮੈਂ ਇਸ ਟੂਰਨਾਮੈਂਟ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਿਆ।

PunjabKesari
ਸ਼ਾਕਿਬ ਨੇ ਕਿਹਾ ਕਿ ਪੰਜ ਵਿਕਟਾਂ ਹਾਸਲ ਕਰਨਾ ਸਪੈਸ਼ਲ ਸੀ। ਵਧੀਆ ਬੱਲੇਬਾਜ਼ੀ ਕਰਨਾ ਮਹੱਤਵਪੂਰਨ ਸੀ ਤੇ ਮੈਨੂੰ ਆਪਣੀਆਂ 50 ਦੌੜਾਂ ਦੇ ਲਈ ਅਸਲ 'ਚ ਸਖਤ ਮਿਹਨਤ ਕਰਨੀ ਪਈ। ਅੱਜ ਜਿੱਥੇ ਅਸੀਂ ਖੜ੍ਹੇ ਹਾਂ ਰਹਿਮ ਦੇ ਬਿਨ੍ਹਾਂ ਪਹੁੰਚ ਨਹੀਂ ਸਕਦੇ ਸੀ। ਦੂਜੇ ਖਿਡਾਰੀਆਂ ਨੇ ਵੀ ਵਧੀਆਂ ਬੱਲੇਬਾਜ਼ੀ ਕੀਤੀ। ਅਸੀਂ ਜਾਣਦੇ ਹਾਂ ਕਿ ਇਹ ਤਿੰਨ ਸਪਿਨਰਾਂ ਦੇ ਨਾਲ ਸਖਤ ਮੁਕਾਬਲਾ ਹੋਣ ਵਾਲਾ ਹੈ। ਸ਼ਾਕਿਬ ਨੇ ਅੱਗੇ ਕਿਹਾ ਕਿ ਇਸ ਵਿਸ਼ਵ ਕੱਪ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਤਿਆਰ ਸੀ, ਇਹ ਮੇਰਾ ਬੈਸਟ ਸੀ। ਸਖਤ ਮਿਹਨਤ ਤੇ ਤਕਦੀਰ ਦੀ ਵਜ੍ਹਾਂ ਨਾਲ ਹੀ ਮੈਂ ਇਸ ਟੂਰਨਾਮੈਂਟ 'ਚ ਇਸ ਫਾਰਮ ਦਾ ਪ੍ਰਦਰਸ਼ਨ ਕਰ ਸਕਿਆ। 2 ਹੋਰ ਮਹੱਤਵਪੂਰਨ ਮੈਚ ਅਜੇ ਖੇਡਣੇ ਸਾਡੇ ਬਾਕੀ ਹਨ। ਭਾਰਤ ਤੇ ਪਾਕਿਸਤਾਨ ਵਿਰੁੱਧ ਜਿੱਤਣ ਲਈ ਅਸੀਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਾਂਗੇ।

PunjabKesari


author

Gurdeep Singh

Content Editor

Related News