ਸ਼ਾਕਿਬ ਅਲ ਹਸਨ ਨੂੰ ਇਹ ਹਰਕਤ ਪਈ ਭਾਰੀ, ਲੱਗੀ 3 ਮੈਚਾਂ ਦੀ ਪਾਬੰਦੀ ਅਤੇ ਲੱਖਾਂ ਦਾ ਜੁਰਮਾਨਾ

Monday, Jun 14, 2021 - 01:32 PM (IST)

ਸ਼ਾਕਿਬ ਅਲ ਹਸਨ ਨੂੰ ਇਹ ਹਰਕਤ ਪਈ ਭਾਰੀ, ਲੱਗੀ 3 ਮੈਚਾਂ ਦੀ ਪਾਬੰਦੀ ਅਤੇ ਲੱਖਾਂ ਦਾ ਜੁਰਮਾਨਾ

ਢਾਕਾ (ਵਾਰਤਾ) : ਸ਼ਾਕਿਬ ਅਲ ਹਸਨ ’ਤੇ ਮੌਜੂਦਾ ਢਾਕਾ ਪ੍ਰੀਮੀਅਰ ਲੀਗ (ਡੀ.ਪੀ.ਐਲ.) ਦੇ 11 ਜੂਨ ਨੂੰ ਖੇਡੇ ਗਏ ਮੈਚ ਦੌਰਾਨ ਅੰਪਾਇਰਾਂ ਦੇ ਪ੍ਰਤੀ ਗੁੱਸੇ ਵਾਲੇ ਰਵੱਈਏ ਕਾਰਨ 3 ਮੈਚਾਂ ਦੀ ਪਾਬੰਦੀ ਅਤੇ 5 ਲੱਖ ਟਕਾ (ਬੰਗਲਾਦੇਸ਼ ਕਰੰਸੀ) ਦਾ ਜੁਰਮਾਨਾ ਲਗਾਇਆ ਗਿਆ ਹੈ। ਢਾਕਾ ਮੈਟ੍ਰੋਪੋਲਿਸ ਕ੍ਰਿਕਟ ਕਮੇਟੀ (ਸੀ.ਸੀ.ਡੀ.ਐਮ.) ਨੇ ਸ਼ਨੀਵਾਰ ਨੂੰ ਇਹ ਕਾਰਵਾਈ ਕੀਤੀ ਹੈ। ਮੋਹੰਮਡਨ ਸਪੋਰਟਿੰਗ ਕਲੱਬ ਕ੍ਰਿਕਟ ਕਮੇਟੀ ਦੇ ਚੇਅਰਮੈਨ ਮਸੂਦੁਜ਼ਮਾਨ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਅਸੀਂ ਬੀ.ਸੀ.ਬੀ. (ਬੰਗਲਾਦੇਸ਼ ਕ੍ਰਿਕਟ ਬੋਰਡ) ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਾਂਗੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਸ਼ਾਕਿਬ ਵਰਗੇ ਤਜ਼ਰਬੇਕਾਰ ਖਿਡਾਰੀ ਨੇ ਅਜਿਹਾ ਵਕਤਾਓ ਕਿਉਂ ਕੀਤਾ।

ਇਹ ਵੀ ਪੜ੍ਹੋ: ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

ਮਸੂਦੁਜ਼ਮਾਨ ਨੇ ਕਿਹਾ, ‘ਸਾਨੂੰ ਪਤਾ ਲੱਗਾ ਹੈ ਕਿ ਅੰਪਾਇਰ ਕਮੇਟੀ ਨੇ 4 ਮੈਚਾਂ ਦੀ ਪਾਬੰਦੀ ਦੀ ਸਿਫਾਰਿਸ਼ ਕੀਤੀ ਸੀ। ਅਸੀ. ਬੀ.ਸੀ.ਬੀ. ਨੂੰ ਅਪੀਲ ਕਰਾਂਗੇ ਅਤੇ ਉਨ੍ਹਾਂ ਨੂੰ ਕਹਾਂਗੇ ਕਿ ਉਹ ਮਾਮਲੇ ਦੀ ਜੜ੍ਹ ਤੱਕ ਜਾਏ ਅਤੇ ਦੇਖੇ ਕਿ ਸ਼ਾਕਿਬ ਨੇ ਅਜਿਹਾ ਕਦਮ ਕਿਉਂ ਚੁੱਕਿਆ। ਸੁਭਾਵਕ ਤੌਰ ’ਤੇ ਅਜਿਹਾ ਵਤੀਰਾ ਸਵੀਕਾਰ ਨਹੀਂ ਹੈ, ਪਰ ਨਾਲ ਹੀ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਅਜਿਹਾ ਕਿਉਂ ਹੋਇਆ।’ ਸਮਝਿਆ ਜਾਂਦਾ ਹੈ ਕਿ ਸ਼ੇਰ-ਏ-ਬੰਗਲਾ ਸਟੇਡੀਅਮ ਵਿਚ ਅਬਾਹਾਨੀ ਲਿਮੀਟਡ ਅਤੇ ਮੋਹੰਮਡਨ ਸਪੋਰਟਿੰਗ ਵਿਚਾਲੇ ਖੇਡੇ ਗਏ ਮੈਚ ਦੌਰਾਨ ਸ਼ਾਕਿਬ 2 ਮੌਕਿਆਂ ’ਤੇ ਅੰਪਾਇਰਾਂ ਨਾਲ ਗੁੱਸਾ ਹੋ ਗਏ ਸਨ। ਪਹਿਲਾ ਮੌਕਾ ਮੁਸ਼ਫਿਕੁਰ ਰਹੀਮ ਖ਼ਿਲਾਫ਼ ਐਲ.ਬੀ.ਡਬਲਿਊ. ਦੀ ਅਪੀਲ ਨੂੰ ਨਕਾਰ ਦਿੱਤੇ ਜਾਣ ਦੇ ਸਮੇਂ ਸੀ। ਉਦੋਂ ਸ਼ਾਕਿਬ ਨੇ ਆਪਣਾ ਆਪਾ ਗੁਆ ਦਿੱਤਾ ਸੀ ਅਤੇ ਸਟੰਪ ’ਤੇ ਲੱਤ ਮਾਰ ਦਿੱਤੀ ਸੀ। ਇਸ ਦੇ ਬਾਅਦ ਅਬਾਹਾਨੀ ਲਿਮੀਟਡ ਦੀ ਪਾਰੀ ਦੌਰਾਨ 6ਵੇਂ ਓਵਰ ਵਿਚ ਪੰਜਵੀਂ ਗੇਂਦ ਦੇ ਬਾਅਦ ਜਦੋਂ ਦੋਵਾਂ ਮੈਦਾਨੀ ਅੰਪਾਇਰਾਂ ਨੇ ਮੀਂਹ ਕਾਰਨ ਮੈਚ ਰੋਕਣ ਦਾ ਐਲਾਨ ਕੀਤਾ ਉਦੋਂ ਵੀ ਸ਼ਾਕਿਬ ਨੇ ਗੁੱਸੇ ਵਿਚ ਦੂਜੇ ਸਿਰੇ ਦੇ ਸਟੰਪਾਂ ਨੂੰ ਉਖਾੜ ਦਿੱਤਾ। ਸ਼ਾਕਿਬ ਨੇ ਹਾਲਾਂਕਿ ਆਪਣੀ ਇਸ ਹਰਕਤ ’ਤੇ ਮਾਫ਼ੀ ਮੰਗੀ ਹੈ।

ਇਹ ਵੀ ਪੜ੍ਹੋ: ਸਾਗਰ ਧਨਖੜ ਕਤਲ ਕੇਸ: ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾਈ ਗਈ

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਮਾਫ਼ੀ ਮੰਗਦੇ ਹੋਏ ਲਿਖਿਆ, ‘ਪ੍ਰਿਯ ਪ੍ਰਸ਼ੰਸਕ ਅਤੇ ਸ਼ੁੱਭਚਿੰਤਕ, ਮੈਂ ਉਨ੍ਹਾਂ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ, ਜਿਨ੍ਹਾਂ ਨੂੰ ਮੇਰੇ ਇਰ ਰਵੱਈਏ ਨਾਲ ਦੁੱਖ ਪੁੱਜਾ ਹੈ। ਮੇਰੇ ਵਰਗੇ ਤਜ਼ਰਬੇਕਾਰ ਕ੍ਰਿਕਟਰ ਤੋਂ ਇਹ ਬਿਲਕੁੱਲ ਸਹੀ ਨਹੀਂ ਹੈ ਪਰ ਕਦੇ-ਕਦੇ ਮੈਚ ਦੇ ਤਣਾਅਪੂਰਨ ਮਾਹੌਲ ਵਿਚ ਅਜਿਹਾ ਹੋ ਜਾਂਦਾ ਹੈ। ਮੈਂ ਸਾਰੀਆਂ ਟੀਮਾਂ, ਟੂਰਨਾਮੈਂਟ ਵਿਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਆਯੋਜਨ ਕਮੇਟੀ ਤੋਂ ਅਜਿਹੀ ਗਲਤੀ ਮਾਫ਼ੀ ਮੰਗਦਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਭਵਿੱਖ ਵਿਚ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗਾ।’

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੂੰ ਯਾਦ ਆਇਆ ਆਪਣਾ ਪਹਿਲਾ ਪਿਆਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਲਵ ਲੈਟਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News