IPL 2021 : ਕੋਲਕਾਤਾ ਨਾਈਟਰਾਈਡਰਜ਼ ਨੂੰ ਲਗ ਸਕਦਾ ਹੈ ਵੱਡਾ ਝਟਕਾ, ਸ਼ਾਕਿਬ ’ਤੇ BCB ਲੈ ਸਕਦਾ ਹੈ ਵੱਡਾ ਫ਼ੈਸਲਾ
Monday, Mar 22, 2021 - 05:31 PM (IST)
ਨਵੀਂ ਦਿੱਲੀ— ਸ਼ਾਕਿਬ ਅਲ ਹਸਨ ਨੇ ਪਿਛਲੇ ਦਿਨਾਂ ’ਚ ਕਿਹਾ ਸੀ ਕਿ ਮੈਂ ਕਦੀ ਨਹੀਂ ਕਿਹਾ ਕਿ ਮੈਂ ਟੈਸਟ ਨਹੀਂ ਖੇਡਾਂਗਾ। ਵਰਲਡ ਕੱਪ ਦੀ ਤਿਆਰੀ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖੇਡਣਾ ਚਾਹੁੰਦਾ ਹਾਂ। ਹੁਣ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਸ਼ਾਕਿਬ ਦੇ ਇਸ ਬਿਆਨ ’ਤੇ ਕਿਹਾ ਸੀ ਕਿ ਉਹ ਇਸ ਖਿਡਾਰੀ ਨੂੰ ਆਈ. ਪੀ. ਐੱਲ. ਖੇਡਣ ਲਈ ਦਿੱਤੇ ਗਏ ਐੱਨ. ਓ. ਸੀ. (ਨੋ ਆਬਜੈਕਸ਼ਨ ਸਰਟੀਫ਼ਿਕੇਟ) ’ਤੇ ਫਿਰ ਤੋਂ ਵਿਚਾਰ ਕਰਨਗੇ। ਸ਼ਾਕਿਬ ਨੂੰ ਕੋਲਕਾਤਾ ਨਾਈਟਰਾਈਡਰਜ਼ ਨੇ 3.2 ਕਰੋੜ ਰੁਪਏ ’ਚ ਖ਼ਰੀਦਿਆ ਹੈ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੇਂਡਸ ਨੇ ਜਿੱਤਿਆ ਖ਼ਿਤਾਬ, ਸਾਰਾ ਤੇਂਦੁਲਕਰ ਨੇ ਇੰਝ ਮਨਾਈ ਖ਼ੁਸ਼ੀ
ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਕ੍ਰਿਕਟ ਆਪਰੇਸ਼ੰਸ ਅਕਰਮ ਖ਼ਾਨ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਉਸ ਨੇ ਕਿਹਾ ਕਿ ਮੈਂ ਉਸ ਦੀ ਚਿੱਠੀ ਨੂੰ ਠੀਕ ਨਾਲ ਨਹੀਂ ਪੜਿ੍ਹਆ ਹੈ। ਉਨ੍ਹਾਂ ਮੁਤਾਬਕ ਉਹ ਟੈਸਟ ਖੇਡਣਾ ਚਾਹੁੰਦੇ ਹਨ। ਅਸੀਂ ਅਗਲੇ ਕੁਝ ਦਿਨਾਂ ’ਚ ਉਨ੍ਹਾਂ ਦੇ ਐੱਨ. ਓ. ਸੀ. ’ਤੇ ਵਿਚਾਰ ਕਰਾਂਗੇ। ਜੇਕਰ ਉਹ ਟੈਸਟ ਖੇਡਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਪੂਰਾ ਇੰਟਰਵਿਊ ਸੁਣਨ ਦੇ ਬਾਅਦ ਇਸ ’ਤੇ ਫ਼ੈਸਲਾ ਕਰਾਂਗੇ।’’ ਅਕਰਮ ਨੇ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨਾਲ ਮੁਲਾਕਾਤ ਕਰਨ ਦੇ ਬਾਅਦ ਇਹ ਗੱਲ ਕਹੀ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ਾਕਿਬ ਨੇ ਚਿੱਠੀ ’ਚ ਕਿਹਾ ਕਿ ਉਹ ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਦੀ ਜਗ੍ਹਾ ਆਈ. ਪੀ. ਐੱਲ. ਖੇਡਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੈਰ ’ਚ ਪੱਟੀ ਬੰਨ੍ਹ ਕੇ ਫ਼ਾਈਨਲ ਖੇਡਣ ਉਤਰੇ ਸਚਿਨ ਤੇਂਦੁਲਕਰ, ਪ੍ਰਸ਼ੰਸਕਾਂ ਨੇ ਕੀਤੀ ਰੱਜ ਕੇ ਸ਼ਲਾਘਾ
ਸ਼ਾਕਿਬ ਨੇ ਇਕ ਦਿਨ ਪਹਿਲਾਂ ਕਿਹਾ ਸੀ, ‘‘ਮੈਂ ਆਪਣੀ ਚਿੱਠੀ ’ਚ ਇਹ ਨਹੀਂ ਲਿਖਿਆ ਹੈ ਕਿ ਮੈਂ ਟੈਸਟ ਨਹੀਂ ਖੇਡਣਾ ਚਾਹੁੰਦਾ ਹਾਂ। ਮੈਂ ਲਿਖਿਆ ਹੈ ਕਿ ਵਰਲਡ ਕੱਪ ਦੀ ਚੰਗੀ ਤਿਆਰੀ ਲਈ ਆਈ. ਪੀ. ਐੱਲ. ਖੇਡਣਾ ਚਾਹੁੰਦਾ ਹਾਂ ਪਰ ਇਸ ਦੇ ਬਾਵਜੂਦ ਅਕਰਮ ਭਰਾ ਕਹਿ ਰਹੇ ਹਨ ਕਿ ਮੈਂ ਟੈਸਟ ਮੈਚਾਂ ’ਚ ਨਹੀਂ ਖੇਡਣਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ ਸੀ ਇਸ ਸਾਲ ਟੀ-20 ਵਰਲਡ ਕੱਪ ਹੈ ਤੇ ਇਸ ਦੀ ਤਿਆਰੀ ਲਈ ਮੈਂ ਆਈ. ਪੀ. ਐੱਲ. ਖੇਡਣਾ ਚਾਹੁਦਾ ਹਾਂ ਕਿਉਂਕਿ ਇਹੋ ਖਿਡਾਰੀ ਹੀ ਵਰਲਡ ਕੱਪ ਖੇਡਣ ਉਤਰਨਗੇ। ਇਸ ਨਾਲ ਚੰਗੀ ਤਿਆਰੀ ਹੋ ਸਕੇਗੀ।
ਇਹ ਵੀ ਪੜ੍ਹੋ : ਧੀ ਵਾਮਿਕਾ ਨਾਲ ਹਵਾਈਅੱਡੇ ’ਤੇ ਸਪਾਟ ਹੋਏ ਵਿਰੁਸ਼ਕਾ, ਪਿਤਾ ਵਾਲੀ ਡਿਊਟੀ ਨਿਭਾਉਂਦੇ ਨਜ਼ਰ ਆਏ ਵਿਰਾਟ
9 ਅਪ੍ਰੈਲ ਤੋਂ ਆਈ. ਪੀ. ਐੱਲ. ਤੇ 21 ਅਪ੍ਰੈਲ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਹੋਵੇਗਾ ਆਗਾਜ਼
ਟੀ-20 ਲੀਗ ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਣੀ ਹੈ ਜਦਕਿ ਬੰਗਲਾਦੇਸ਼-ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ 21 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਜੇਕਰ ਸ਼ਾਕਿਬ ਅਲ ਹਸਨ ਨੂੰ ਟੈਸਟ ਟੀਮ ’ਚ ਜਗ੍ਹਾ ਮਿਲਦੀ ਹੈ ਤਾਂ ਉਹ ਸੀਰੀਜ਼ ਤੋਂ ਪਹਿਲਾਂ ਨਹੀਂ ਆ ਸਕਣਗੇ। ਦੂਜਾ ਟੈਸਟ 3 ਮਈ ਨੂੰ ਖ਼ਤਮ ਹੋਵੇਗਾ। ਅਜਿਹੇ ’ਚ ਭਾਰਤ ਆਉਣ ਦੇ ਬਾਅਦ ਉਹ ਇਕ ਹਫ਼ਤੇ ਇਕਾਂਤਵਾਸ ’ਚ ਰਹਿਣਗੇ ਭਾਵ ਉਹ ਅੱਧੇ ਤੋਂ ਵੱਧ ਸੀਜ਼ਨ ਨਹੀਂ ਖੇਡ ਸਕਣਗੇ। ਆਈ. ਪੀ. ਐੱਲ. 30 ਮਈ ਤੋਂ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ’ਚ ਸ਼ਾਮਲ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਵੀ ਸੱਟ ਕਾਰਨ ਸ਼ੁਰੂਆਤੀ ਮੁਕਾਬਲਿਆਂ ਤੋਂ ਬਹਾਰ ਹੋ ਚੁੱਕੇ ਹਨ।ਘਘਘਘਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।