'ਨਾ ਨਾ ਕਰਦੇ ਵੀ IPL...', ਧੋਨੀ 'ਤੇ ਸ਼ਾਹਰੁਖ ਦਾ ਕੁਮੈਂਟ ਹੋਇਆ ਵਾਇਰਲ, ਦੇਖੋ ਮਜ਼ੇਦਾਰ ਵੀਡੀਓ

Sunday, Sep 29, 2024 - 05:52 PM (IST)

'ਨਾ ਨਾ ਕਰਦੇ ਵੀ IPL...', ਧੋਨੀ 'ਤੇ ਸ਼ਾਹਰੁਖ ਦਾ ਕੁਮੈਂਟ ਹੋਇਆ ਵਾਇਰਲ, ਦੇਖੋ ਮਜ਼ੇਦਾਰ ਵੀਡੀਓ

ਸਪੋਰਟਸ ਡੈਸਕ- ਆਈਪੀਐੱਲ 2024 ਦੀ ਰਿਟੇਨਸ਼ਨ ਨੀਤੀ ਨੂੰ ਲੈ ਕੇ ਕ੍ਰਿਕਟ ਜਗਤ ਵਿੱਚ ਹੰਗਾਮਾ ਮਚਿਆ ਹੋਇਆ ਹੈ। ਇਸ ਦੌਰਾਨ, ਅਨਕੈਪਡ ਖਿਡਾਰੀ ਨਿਯਮ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਨਿਯਮ ਦੇ ਚਰਚਾ ਵਿੱਚ ਰਹਿਣ ਦਾ ਇੱਕ ਕਾਰਨ ਐੱਮਐੱਸ ਧੋਨੀ ਹੈ, ਜਿਸ ਨੂੰ IPL 2025 ਵਿੱਚ ਅਨਕੈਪਡ ਖਿਡਾਰੀਆਂ ਦੀ ਸੂਚੀ ਵਿੱਚ ਰੱਖਿਆ ਜਾ ਸਕਦਾ ਹੈ। ਖੈਰ, ਇੱਥੇ ਇੱਕ ਵੀਡੀਓ ਬਾਰੇ ਚਰਚਾ ਕੀਤੀ ਜਾ ਰਹੀ ਹੈ, ਜਿਸ ਵਿੱਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਤੁਲਨਾ ਐੱਮਐੱਸ ਧੋਨੀ ਨਾਲ ਕੀਤੀ ਹੈ।
ਇੱਕ ਐਵਾਰਡ ਸ਼ੋਅ ਵਿੱਚ ਸ਼ਾਹਰੁਖ ਖਾਨ ਨੇ ਕਰਨ ਜੌਹਰ ਨੂੰ ਕਿਹਾ, "ਦਿੱਗਜਾਂ ਦੀ ਇੱਕ ਖਾਸ ਗੱਲ ਇਹ ਹੈ ਕਿ ਉਹ ਜਾਣਦੇ ਹਨ ਕਿ ਕਦੋਂ ਰੁਕਣਾ ਹੈ ਅਤੇ ਕਦੋਂ ਸੰਨਿਆਸ ਲੈਣਾ ਹੈ। ਦਿੱਗਜ਼ ਸਚਿਨ ਤੇਂਦੁਲਕਰ, ਦਿੱਗਜ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਅਤੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਦੀ ਤਰ੍ਹਾਂ। ਉਹ ਸਭ ਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਨੂੰ ਕਦੋਂ ਅਲਵਿਦਾ ਕਹਿਣਾ ਸੀ।" ਇਸ ਦੇ ਜਵਾਬ 'ਚ ਕਰਨ ਜੌਹਰ ਨੇ ਸ਼ਾਹਰੁਖ ਨੂੰ ਕਿਹਾ ਕਿ ਉਹ ਵੀ ਹੁਣ ਦਿੱਗਜਾਂ 'ਚ ਸ਼ਾਮਲ ਹੋ ਗਏ ਹਨ ਤਾਂ ਹੁਣ ਉਹ ਸੰਨਿਆਸ ਕਿਉਂ ਨਹੀਂ ਲੈਂਦੇ।
ਨਾ-ਨਾ ਕਰਦੇ ਵੀ 10 ਸਾਲ ...
ਸ਼ਾਹਰੁਖ ਖਾਨ ਨੇ ਐੱਮਐੱਸ ਧੋਨੀ ਨਾਲ ਆਪਣੀ ਤੁਲਨਾ ਕਰਦੇ ਹੋਏ ਦੱਸਿਆ ਕਿ ਮੈਂ ਅਸਲ ਵਿੱਚ ਇੱਕ ਵੱਖਰੀ ਕਿਸਮ ਦਾ ਦਿੱਗਜ ਹਾਂ। ਮੈਂ ਅਤੇ ਐੱਮਐੱਸ ਧੋਨੀ ਇੱਕ ਵੱਖਰੀ ਕਿਸਮ ਦੇ ਦਿੱਗਜ ਹਾਂ। ਅਸੀਂ ਨਾ ਕਹਿਣ ਦੇ ਬਾਵਜੂਦ 10 ਵਾਰ ਆਈਪੀਐੱਲ ਖੇਡਦੇ ਹਾਂ।" ਦੱਸ ਦੇਈਏ ਕਿ ਧੋਨੀ ਨੇ ਸਾਲ 2019 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ। ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ ਕਿ ਧੋਨੀ ਹੁਣ ਇੰਡੀਅਨ ਪ੍ਰੀਮੀਅਰ ਲੀਗ ਅਤੇ ਸੀਐੱਸਕੇ ਦਾ ਸਾਥ ਵੀ ਛੱਡ ਸਕਦੇ ਹਨ।

 

ਇਥੇ ਤੱਕ ਕਿ ਆਈਪੀਐੱਲ 2022 ਵਿੱਚ ਵੀ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਛੱਡ ਕੇ ਟੀਮ ਦੀ ਕਮਾਨ ਰਵਿੰਦਰ ਜਡੇਜਾ ਨੂੰ ਸੌਂਪ ਦਿੱਤੀ ਸੀ। ਪਰ ਜਡੇਜਾ ਨੇ ਸੀਜ਼ਨ ਦੇ ਮੱਧ 'ਚ ਧੋਨੀ ਨੂੰ ਕਪਤਾਨੀ ਵਾਪਸ ਕਰ ਦਿੱਤੀ। ਧੋਨੀ ਨੇ ਖੁਦ 2023 'ਚ ਕਪਤਾਨੀ ਸੰਭਾਲੀ ਸੀ ਪਰ 2024 'ਚ ਰਿਤੁਰਾਜ ਗਾਇਕਵਾੜ ਨੂੰ ਟੀਮ ਦਾ ਨਵਾਂ ਕਪਤਾਨ ਐਲਾਨ ਦਿੱਤਾ ਗਿਆ। ਕਿਉਂਕਿ ਸੀਐੱਸਕੇ ਨੇ ਗਾਇਕਵਾੜ ਦੀ ਅਗਵਾਈ ਵਿੱਚ ਵਧੀਆ ਪ੍ਰਦਰਸ਼ਨ ਕੀਤਾ,ਅਟਕਲਾਂ ਤੇਜ਼ ਹੋਣ ਲੱਗੀਆਂ ਕਿ ਧੋਨੀ ਸ਼ਾਇਦ ਆਈਪੀਐੱਲ 2025 ਵਿੱਚ ਨਹੀਂ ਖੇਡਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Aarti dhillon

Content Editor

Related News