5ਵੀਂ ਧੀ ਦੇ ਪਿਤਾ ਬਣੇ ਸ਼ਾਹਿਦ ਅਫਰੀਦੀ, ਮਹਿਲਾ ਫੈਨ ਨੇ ਲਿਆ ਲੰਮੇਂ ਹੱਥੀਂ

Saturday, Feb 15, 2020 - 10:28 AM (IST)

5ਵੀਂ ਧੀ ਦੇ ਪਿਤਾ ਬਣੇ ਸ਼ਾਹਿਦ ਅਫਰੀਦੀ, ਮਹਿਲਾ ਫੈਨ ਨੇ ਲਿਆ ਲੰਮੇਂ ਹੱਥੀਂ

ਇਸਲਾਮਾਬਾਦ— ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਪੰਜਵੀਂ ਵਾਰ ਪਿਤਾ ਬਣੇ ਹਨ। ਸ਼ਾਹਿਦ ਨੂੰ ਹੁਣ ਰੱਬ ਨੇ ਪੰਜਵੀਂ ਧੀ ਦੀ ਦਾਤ ਦਿੱਤੀ ਹੈ। ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਆਪਣੇ ਪ੍ਰਸ਼ੰਸਕਾਂ ਨਾਲ 'ਖੁਸ਼ਖਬਰੀ' ਸਾਂਝੀ ਕਰਦੇ ਹੋਏ ਟਵੀਟ ਕੀਤਾ ਹੈ ਜਿਸ 'ਚ ਉਹ ਆਪਣੀਆਂ ਚਾਰ ਧੀਆਂ ਸਮੇਤ ਨਵੀਂ ਜੰਮੀ ਬੱਚੀ ਨਾਲ ਦਿਖਾਈ ਦੇ ਰਹੇ ਹਨ।

ਅਫਰੀਦੀ ਨੇ ਟਵੀਟ ਕੀਤਾ, ''ਸਰਵਸ਼ਕਤੀਮਾਨ ਰੱਬ ਦੀਆਂ ਅਣਗਿਣਤ ਅਸੀਸਾਂ ਅਤੇ ਰਹਿਮ ਮੇਰੇ 'ਤੇ ਹੈ। ਪਹਿਲਾਂ ਹੀ ਮੇਰੀਆਂ 4 ਧੀਆਂ ਸਨ। ਹੁਣ ਮੈਨੂੰ ਰੱਬ ਵੱਲੋਂ ਪੰਜਵੀਂ ਧੀ ਨਾਲ ਨਵਾਜ਼ਿਆ ਗਿਆ ਹੈ। ਆਪਣੇ ਸ਼ੁੱਭਚਿੰਤਕਾਂ ਨਾਲ ਮੈਂ ਇਹ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ।''

ਪਰ ਇਕ ਮਹਿਲਾ ਫੈਨ ਨੇ ਸ਼ਾਹਿਦ ਅਫਰੀਦੀ ਨੂੰੰ ਪੰਜਵੀਂ ਧੀ ਪੈਦਾ ਕਰਨ ਲਈ ਲੰਮੇਂ ਹੱਥੀਂ ਲਿਆ ਹੈ। ਆਰਜ਼ੂ ਕਾਜ਼ਮੀ ਨਾਂ ਦੀ ਇਕ ਮਹਿਲਾ ਫੈਨ ਨੇ ਟਵਿੱਟਰ 'ਤੇ ਕਿਹਾ ਕਿ ਤੁਸੀਂ ਪਾਕਿਸਤਾਨ 'ਚ ਆਬਾਦੀ 'ਤੇ ਕਾਬੂ ਕਰਨ ਬਾਰੇ ਕਦੋਂ ਸਮਝੋਗੇ? ਚਾਰ ਧੀਆਂ ਕੀ ਘੱਟ ਸਨ? ਜਾਂ ਫਿਰ ਇਕ ਮੁੰਡਾ ਪੈਦਾ ਕਰਨ ਲਈ ਤੁਸੀਂ ਕ੍ਰਿਕਟ ਟੀਮ ਬਣਾਓਗੇ? ਜੇਕਰ ਤੁਸੀਂ ਹੋਰ ਬੱਚੇ ਚਾਹੁੰਦੇ ਹੋ ਤਾਂ ਕੁਝ ਯਤੀਮ ਬੱਚਿਆਂ ਨੂੰ ਗੋਦ ਲੈ ਲਵੋ ਅਤੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦਵੋ।


author

Tarsem Singh

Content Editor

Related News