... ਤਾਂ ਇਸ ਕਾਰਨ ਸ਼ਾਹਿਦ ਅਫ਼ਰੀਦੀ ਲੰਕਾ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ ਨਹੀ ਖੇਡਣਗੇ

11/23/2020 6:56:15 PM

ਸਪੋਰਟਸ ਡੈਸਕ— ਲੰਕਾ ਪ੍ਰੀਮੀਅਰ ਲੀਗ 'ਚ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫ਼ਰੀਦੀ ਗਾਲੇ ਗਲੈਡੀਏਟਰਸ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਅੱਜ ਉਨ੍ਹਾਂ ਦੀ ਸ਼੍ਰੀਲੰਕਾ ਲਈ ਫ਼ਲਾਈਟ ਸੀ ਜਿਸ ਨੂੰ ਉਨ੍ਹਾਂ ਨੇ ਮਿਸ ਕਰ ਦਿੱਤਾ ਹੈ ਅਤੇ ਇਸ ਕਾਰਨ ਉਹ ਟੂਰਨਾਮੈਂਟ ਦਾ ਪਹਿਲਾ ਮੈਚ ਮਿਸ ਕਰ ਸਕਦੇ ਹਨ। ਜਦੋਂ ਵੀ ਅਫ਼ਰੀਦੀ ਸ਼੍ਰੀਲੰਕਾ ਪਹੁੰਚਣਗੇ, ਤਾਂ ਉਨ੍ਹਾਂ ਨੂੰ ਲਾਜ਼ਮੀ ਕੁਆਰਨਟਾਈਨ ਸਮਾਂ ਮਿਆਦ ਤੋਂ ਗੁਜ਼ਰਨਾ ਹੋਵੇਗਾ ਤੇ ਨਤੀਜੇ ਵੱਜੋਂ ਉਹ ਗਲੈਡੀਏਟਰਸ ਦੇ ਸ਼ੁਰੂਆਤੀ ਮੈਚਾਂ ਨੂੰ ਮਿਸ ਕਰ ਸਕਦੇ ਹਨ।

ਇਹ ਵੀ ਪੜ੍ਹੋ : IPL 2021 'ਚ ਬਦਲ ਸਕਦਾ ਹੈ ਇਹ ਵੱਡਾ ਨਿਯਮ, ਜਾਣੋ ਪੂਰਾ ਮਾਮਲਾ
 

ਅਫ਼ਰੀਦੀ ਨੇ ਟਵੀਟ ਕਰਦੇ ਹੋਏ ਲਿਖਿਆ, ਅੱਜ ਸਵੇਰੇ ਕੋਲੰਬੋ ਲਈ ਮੇਰੀ ਫ਼ਲਾਈਟ ਮਿਸ ਹੋ ਗਈ। ਚਿੰਤਾ ਦੀ ਕੋਈ ਗੱਲ ਨਹੀਂ, ਮੈਂ ਛੇਤੀ ਹੀ ਗਾਲੇ ਗਲੈਡੀਏਟਰਸ ਲਈ ਐੱਲ. ਪੀ. ਐੱਲ. 'ਚ ਹਿੱਸਾ ਲੈਣ ਪਹੁੰਚਾਂਗਾ। ਆਪਣੇ ਸਾਥੀਆਂ ਦੇ ਨਾਲ ਸ਼ਾਮਲ ਹੋਣ ਨੂੰ ਤਿਆਰ ਹਾਂ। ਅਫ਼ਰੀਦੀ ਦੇ ਸ਼ੁਰੂਆਤੀ ਮੈਚਾਂ 'ਚ ਹਿੱਸਾ ਨਹੀਂ ਲੈ ਸਕਣ ਕਾਰਨ ਉਨ੍ਹਾਂ ਦੀ ਜਗ੍ਹਾ ਭਾਨੁਕਾ ਰਾਜਪਕਸ਼ੇ ਟੀਮ ਦੀ ਅਗਵਾਈ ਕਰਨਗੇ। ਗਾਲੇ ਗਲੈਡੀਏਟਰਸ ਆਪਣਾ ਅਤੇ ਟੂਰਨਾਮੈਂਟ ਦਾ ਪਹਿਲਾ ਮੈਚ 27 ਨਵੰਬਰ ਨੂੰ ਜਾਫਨਾ ਸਟੈਲੀਅਨਸ ਖਿਲਾਫ ਖੇਡੇਗੀ।

ਇਹ ਵੀ ਪੜ੍ਹੋ : ਜਦੋਂ ਡੇਵਿਡ ਵਾਰਨਰ ਬਣੇ ਅਮਿਤਾਭ ਬੱਚਨ, ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

ਅਫ਼ਰੀਦੀ ਹਾਲ ਹੀ 'ਚ ਪਾਕਿਸਤਾਨ ਸੁਪਰ ਲੀਗ 'ਚ ਖੇਡਦੇ ਹੋਏ ਨਜ਼ਰ ਆਏ ਸਨ ਜਿਸ 'ਚ ਉਨ੍ਹਾਂ ਨੇ ਮੁਲਤਾਨ ਸੁਲਤਾਂਸ ਲਈ 2 ਮੈਚਾਂ 'ਚ ਤਿੰਨ ਵਿਕਟਾਂ ਲਈਆਂ ਤੇ 12 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਲੰਕਾ ਪ੍ਰੀਮੀਅਰ ਲੀਗ 'ਚ ਪੰਜ ਟੀਮਾਂ ਕੋਲੰਬੋ, ਕੈਂਡੀ, ਗੈਲ, ਦਾਂਬੁਲਾ ਅਤੇ ਜਾਫ਼ਨਾ ਹਿੱਸਾ ਲੈ ਰਹੀਆਂ ਹਨ ਅਤੇ ਇਨ੍ਹਾਂ ਟੀਮਾਂ ਵਿਚਾਲੇ 23 ਮੈਚ ਖੇਡੇ ਜਾਣਗੇ। ਫਾਈਨਲਸ ਮੈਚ 16 ਦਸੰਬਰ ਨੂੰ ਹੋਵੇਗਾ।

 


Tarsem Singh

Content Editor

Related News