ਅਫ਼ਗ਼ਾਨੀ ਕ੍ਰਿਕਟਰ ਦੀ ਬਦਸਲੂਕੀ ''ਤੇ ਅਫ਼ਰੀਦੀ ਨੇ ਕਿਹਾ- ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੈਂ ਲਾਇਆ ਸੀ ਸੈਂਕੜਾ

Tuesday, Dec 01, 2020 - 04:06 PM (IST)

ਸਪੋਰਟਸ ਡੈਸਕ— ਕੋਰੋਨਾ ਵਾਇਰਸ ਵਿਚਾਲੇ ਹੁਣ ਕ੍ਰਿਕਟ ਦੀ ਵਾਪਸੀ ਹੋ ਗਈ ਹੈ। ਅਜਿਹੇ 'ਚ ਕੌਮਾਂਤਰੀ ਕ੍ਰਿਕਟ ਦੇ ਨਾਲ ਟੀ-20 ਲੀਗਸ ਵੀ ਖੇਡੀਆਂ ਜਾ ਰਹੀਆਂ ਹਨ। ਸ਼੍ਰੀਲੰਕਾ 'ਚ ਖੇਡੀ ਜਾ ਰਹੀ ਟੀ-20 ਲੀਗ ਲੰਕਾ ਪ੍ਰੀਮੀਅਰ ਲੀਗ ਦੇ ਦੌਰਾਨ ਖਿਡਾਰੀਆਂ ਦੇ ਬੋਲ-ਕੁਬੋਲ ਹੁੰਦੇ ਦੇਖਣ ਨੂੰ ਮਿਲੇ। ਸੋਮਵਾਰ ਨੂੰ ਕੈਂਡੀ ਟਸਕਰਸ ਤੇ ਗੈਲ ਗਲੈਡੀਏਟਰਸ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਅਫ਼ਗ਼ਾਨਿਸਤਾਨ ਦੇ ਨੌਜਵਾਨ ਕ੍ਰਿਕਟਰ ਨਵੀਨ-ਉਲ-ਹੱਕ ਮੁਹੰਮਦ ਆਮਿਰ ਦੇ ਨਾਲ ਬਦਸਲੂਕੀ ਕਰਦੇ ਨਜ਼ਰ ਆਏ ਜਿਸ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ।
ਇਹ ਵੀ ਪੜ੍ਹੋ : ਰੋਹਿਤ ਦੀ ਗ਼ੈਰਮੌਜੂਦਗੀ ਦਾ ਮੁੱਦਾ ਭੱਖਿਆ, BCCI ਨੇ ਕੋਹਲੀ, ਸ਼ਾਸਤਰੀ ਨਾਲ ਕੀਤੀ ਅਹਿਮ ਮੀਟਿੰਗ : ਰਿਪੋਰਟ

ਮੈਚ ਦੇ ਦੌਰਾਨ 18ਵੇਂ ਓਵਰ ਦੀ ਚੌਥੀ ਗੇਂਦ 'ਤੇ ਤੇਜ਼ ਗੇਂਦਬਾਜ਼ ਨਵੀਨ ਦੀ ਗੇਂਦ 'ਤੇ ਆਮਿਰ ਨੇ ਬਾਊਂਡਰੀ ਲਗਾਈ। ਇਸ 'ਤੇ ਅਗਲੀ ਗੇਂਦ 'ਤੇ ਨਵੀਨ ਨੇ ਡਾਟ ਗੇਂਦ ਕਰਾਈ। ਇਸ ਦੌਰਾਨ ਅਫ਼ਗ਼ਾਨੀ ਖਿਡਾਰੀ ਆਮਿਰ ਦੇ ਨਾਲ ਬਦਤਮੀਜ਼ੀ ਕਰਦਾ ਦਿਖਾਈ ਦਿੱਤਾ। ਇਸ ਦੌਰਾਨ ਆਮਿਰ ਤੇ ਨਵੀਨ ਵਿਚਾਲੇ ਬਹਿਸ ਵੀ ਹੋਈ। ਪਰ ਇਹ ਮਸਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਆਖ਼ਰੀ ਓਵਰ 'ਚ ਗਲੈਡੀਏਟਰਸ ਦੇ ਕਪਤਾਨ ਅਫ਼ਰੀਦੀ ਨੇ ਨਵੀਨ ਨਾਲ ਗੱਲ ਕਰਨ ਦੀ ਸੋਚੀ।
ਇਹ ਵੀ ਪੜ੍ਹੋ : ਕੋਰੋਨਾ ਪ੍ਰੋਟੋਕਾਲ ਤੋੜਨ ਦੀ ਸਪਿਨਰ ਰਜ਼ਾ ਹਸਨ ਨੂੰ ਮਿਲੀ ਸਜ਼ਾ, ਘਰੇਲੂ ਸੀਜ਼ਨ ਦੇ ਬਾਕੀ ਮੈਚਾਂ ਤੋਂ ਹੋਏ ਬਾਹਰ
 

ਟਸਕਰਸ ਦੀ ਜਿੱਤ 'ਤੇ ਅਫ਼ਰੀਦੀ ਹਸਦੇ ਹੋਏ ਖਿਡਾਰੀਆਂ ਨੂੰ ਵਧਾਈ ਦੇ ਰਹੇ ਸਨ। ਪਰ ਜਦੋਂ ਉਹ ਨਵੀਨ ਦੇ ਕੋਲ ਪਹੁੰਚੇ ਤਾਂ ਇੰਨ੍ਹਾ ਖਿਡਾਰੀਆਂ ਵਿਚਾਲੇ ਬਹਿਸ ਦੇਖਣ ਨੂੰ ਮਿਲੀ। ਅਫ਼ਰੀਦੀ ਜਦੋਂ ਨਵੀਨ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਅਫ਼ਗ਼ਾਨੀ ਕ੍ਰਿਕਟਰ ਨੂੰ ਜਵਾਬ ਦਿੰਦੇ ਹੋਏ ਕਿਹਾ, ਪੁੱਤਰ ਮੈਂ ਤੇਰੇ ਪੈਦਾ ਹੋਣ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ 'ਚ ਸੈਂਕੜਾ ਲਗਾਇਆ ਸੀ।

ਮੈਚ ਦੀ ਗੱਲ ਕਰੀਏ ਤਾਂ ਗਲੈਡੀਏਟਰਸ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਟਸਕਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 196 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਉਤਰੀ ਗਲੈਡੀਏਟਰਸ 171 ਦੌੜਾਂ ਬਣਾ ਸਕੀ ਤੇ ਉਸ ਨੂੰ 25 ਦੌੜਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ।

 


Tarsem Singh

Content Editor

Related News