ਸ਼ਾਹੀਨ ਅਫਰੀਦੀ ਦੂਜੇ ਟੈਸਟ ਮੈਚ ਤੋਂ ਬਾਹਰ
Friday, Aug 30, 2024 - 11:00 AM (IST)
ਰਾਵਲਪਿੰਡੀ- ਪਾਕਿਸਤਾਨ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਬੰਗਲਾਦੇਸ਼ ਖਿਲਾਫ ਸ਼ੁੱਕਰਵਾਰ ਤੋਂ ਰਾਵਲਪਿੰਡੀ ’ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਟੀਮ ’ਚੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ ਨੇ ਅੱਜ ਮੈਚ ਦੀ ਪੂਰਬਲੀ ਸ਼ਾਲ 12 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ’ਚ ਲੈੱਗ ਸਪਿਨਰ ਅਬਰਾਰ ਅਹਿਮਦ ਅਤੇ ਤੇਜ਼ ਗੇਂਦਬਾਜ਼ ਮੀਰ ਹਮਜ਼ਾ ਸ਼ਾਮਲ ਹਨ। ਅਫਰੀਦੀ ਨੂੰ ਦੂਜੇ ਟੈਸਟ ਮੈਚ ਦੀ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਮੁੱਖ ਕੋਚ ਜੇਸਨ ਗਿਲੇਸਪੀ ਨੇ ਕਿਹਾ ਕਿ ਉਹ ਆਪਣੀ ਪ੍ਰਭਾਵਸ਼ੀਲਤਾ ਨੂੰ ਸੁਧਾਰਨ ਲਈ ‘ਕੁਝ ਚੀਜ਼ਾਂ’ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ,‘ਸ਼ਾਹੀਨ ਇਸ ਮੈਚ ’ਚ ਨਹੀਂ ਖੇਡ ਸਕੇਗਾ।’
ਉਨ੍ਹਾਂ ਕਿਹਾ ਕਿ ਹਾਲਾਂਕਿ ਅਬਰਾਰ ਨੂੰ ਸ਼ੁਰੂਆਤੀ ਇਲੈਵਨ ’ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੇ ਟੈਸਟ ਲਈ ਸਾਰੇ ਤੇਜ਼ ਗੇਂਦਬਾਜ਼ਾਂ ਦੀ ਚੋਣ ਕਰਨ ਦੇ ਪਾਕਿਸਤਾਨ ਦੇ ਫੈਸਲੇ ਤੋਂ ਬਾਅਦ ਗਿਲੇਸਪੀ ਨੇ ਕਿਹਾ ਕਿ ਮੇਜ਼ਬਾਨ ਨੇ ਰਾਵਲਪਿੰਡੀ ’ਚ ਮੌਸਮ ਦੀ ਸਥਿਤੀ ਦੇ ਕਾਰਨ 12 ਖਿਡਾਰੀਆਂ ਦੀ ਚੋਣ ਕੀਤੀ ਹੈ। ਪਾਕਿਸਤਾਨ ਨੂੰ ਸੀਰੀਜ਼ ਬਰਾਬਰ ਕਰਨ ਲਈ ਦੂਜਾ ਟੈਸਟ ਮੈਚ ਜਿੱਤਣਾ ਪਵੇਗਾ।