ਆਸਟ੍ਰੇਲੀਆ ਵਿਰੁੱਧ ਲੜੀ ਲਈ ਸ਼ਾਹੀਨ ਅਫਰੀਦੀ ਪਾਕਿਸਤਾਨੀ ਟੀਮ ’ਚ
Saturday, Jan 24, 2026 - 11:00 AM (IST)
ਕਰਾਚੀ– ਪਾਕਿਸਤਾਨ ਦੇ ਚੋਣਕਾਰਾਂ ਨੇ ਆਸਟ੍ਰੇਲੀਆ ਵਿਰੁੱਧ ਘਰੇਲੂ ਲੜੀ ਲਈ ਸ਼ੁੱਕਰਵਾਰ ਨੂੰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਰਾਸ਼ਟਰੀ ਟੀ-20 ਟੀਮ ਵਿਚ ਸ਼ਾਮਲ ਕੀਤਾ ਹੈ।
ਅਫਰੀਦੀ ਗੋਡੇ ਦੀ ਸੱਟ ਤੋਂ ਵਾਪਸੀ ਤੇ ਬਾਬਰ ਆਜ਼ਮ ਦੇ ਬਿੱਗ ਬੈਸ਼ ਲੀਗ ਵਿਚੋਂ ਪਰਤਣ ਤੋਂ ਇਲਾਵਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਵਿਰੁੱਧ ਖੇਡਣ ਵਾਲੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਫਰੀਦੀ ਨੂੰ ਆਸਟ੍ਰੇਲੀਆ ਵਿਚ ਬਿੱਗ ਬੈਸ਼ ਲੀਗ ਦੌਰਾਨ ਫੀਲਡਿੰਗ ਕਰਦੇ ਹੋਏ ਗੋਡੇ ਵਿਚ ਸੱਟ ਲੱਗ ਗਈ ਸੀ ਤੇ ਉਹ ਲਾਹੌਰ ਦੇ ‘ਹਾਈ ਪ੍ਰਫਾਰਮੈਂਸ ਸੈਂਟਰ’ ਵਿਚ ਇਲਾਜ ਲਈ ਘਰ ਪਰਤ ਗਿਆ ਸੀ। ਆਸਟ੍ਰੇਲੀਆਈ ਟੀਮ 28 ਜਨਵਰੀ ਨੂੰ ਪਾਕਿਸਤਾਨ ਪਹੁੰਚੇਗੀ। ਅਪ੍ਰੈਲ 2022 ਵਿਚ ਇਕ ਟੀ-20 ਕੌਮਾਂਤਰੀ ਤੋਂ ਬਾਅਦ ਆਸਟ੍ਰੇਲੀਅਨ ਟੀਮ ਪਾਕਿਸਤਾਨ ਦੀ ਧਰਤੀ ’ਤੇ ਇਸ ਰੂਪ ਵਿਚ ਆਪਣੀ ਦੂਜੀ ਲੜੀ ਖੇਡੇਗੀ।
ਪਾਕਿਸਤਾਨ ਦੇ ਚੋਣਕਾਰਾਂ ਨੇ ਅਜੇ ਤੱਕ ਵਿਸ਼ਵ ਕੱਪ ਲਈ ਆਪਣੀ ਆਖਰੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਤਿੰਨ ਮੈਚਾਂ ਦੀ ਟੀ-20 ਲੜੀ ਦੇ ਮੈਚ 29 ਤੇ 31 ਜਨਵਰੀ ਅਤੇ ਫਿਰ 1 ਫਰਵਰੀ ਨੂੰ ਹੋਣਗੇ।
ਪਾਕਿਸਤਾਨੀ ਟੀਮ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜਮਾਂ, ਖਵਾਜ਼ਾ ਮੁਹੰਮਦ ਨਫੇ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਸਲਮਾਨ ਮਿਰਜ਼ਾ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸਾਹਿਬਜ਼ਾਦਾ ਫਰਹਾਨ (ਵਿਕਟਕੀਪਰ), ਸਈਮ ਅਯੂਬ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਦਾਬਨ ਖਾਨ।
