ਮੇਰੇ ਕੋਲ ਮੁਸ਼ਕਲ ਹਾਲਾਤ ’ਚ ਬੱਲੇਬਾਜ਼ੀ ਕਰਨ ਦਾ ਹੈ ਹੁਨਰ : ਸ਼ਾਹਰੁਖ਼

04/17/2021 4:33:42 PM

ਮੁੰਬਈ— ਪੰਜਾਬ ਕਿੰਗਜ਼ ਦੇ ਸ਼ਾਹਰੁਖ਼ ਖ਼ਾਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ‘ਫ਼ਿਨਿਸ਼ਰ’ ਦੀ ਭੂਮਿਕਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇਸ ਯੁਵਾ ਬੱਲੇਬਾਜ਼ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਾਲਤ ਤੇ ਕਿਸੇ ਵੀ ਸਥਾਨ ’ਤੇ ਖੇਡਣ ਦੀ ਸਮਰਥਾ ਰਖਦੇ ਹਨ।
ਇਹ ਵੀ ਪੜ੍ਹੋ : ਇਕ ਵਾਰ ਫਿਰ ਕ੍ਰਿਕਟ ਪ੍ਰੇਮੀਆਂ ਨੂੰ ਦੇਖਣ ਨੂੰ ਮਿਲੇਗਾ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚਾਂ ਦਾ ਰੋਮਾਂਚ

ਖ਼ਾਨ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ 36 ਗੇਂਦਾਂ ’ਚ 47 ਦੌੜਾਂ ਬਣਾਈਆਂ ਜਿਸ ਨਾਲ ਪੰਜਾਬ 100 ਦੌੜਾਂ ਦਾ ਸਕੋਰ ਪਾਰ ਕਰ ਸਕਿਆ। ਉਨ੍ਹਾਂ ਨੇ ਮੈਚ ਦੇ ਬਾਅਦ ਪੱਤਰਕਾਰ ਸਮਾਗਮ ’ਚ ਕਿਹਾ, ‘‘ਮੇਰੀ ਭੂਮਿਕਾ ਹੇਠਲੇ ਕ੍ਰਮ ’ਚ ਫ਼ਿਨਿਸ਼ਰ ਦੀ ਹੈ ਪਰ ਤੁਸੀਂ ਹਰ ਮੈਚ ’ਚ ਕ੍ਰੀਜ਼ ’ਤੇ ਉਤਰਦੇ ਹੀ ਤਾਬੜਤੋੜ ਦੌੜਾਂ ਦੀ ਉਮੀਦ ਨਹੀਂ ਕਰ ਸਕਦੇ ਹੋ ਕਿਉਂਕਿ ਅਜਿਹੇ ਹਾਲਾਤ ਵੀ ਆਉਂਦੇ ਹਨ ਜਦੋਂ ਤੁਹਾਨੂੰ ਜ਼ਿੰਮੇਵਾਰੀ ਨਾਲ ਖੇਡਣ ਦੀ ਲੋੜ ਹੁੰਦੀ ਹੈ।’’
ਇਹ ਵੀ ਪੜ੍ਹੋ : SRH ਤੇ MI ਵਿਚਾਲੇ ਮੁਕਾਬਲਾ ਅੱਜ, ਜਾਣੋ ਟੀਮਾਂ ਦੀ ਸਥਿਤੀ, ਪਿੱਚ ਤੇ ਪਲੇਇੰਗ XI ਬਾਰੇ

ਖਾਨ ਨੇ ਕਿਹਾ, ‘‘ਮੈਨੂੰ ਫ਼ਿਨਿਸ਼ਰ ਮੰਨਿਆ ਜਾਂਦਾ ਹੈ। ਮੈਂ ਚੰਗਾ ਬੱਲੇਬਾਜ਼ ਹਾਂ। ਮੈਂ 2 ਸਾਲਾਂ ਤੋਂ ਤਾਮਿਲਨਾਡੂ ਲਈ ਚੋਟੀ ਦੇ ਕ੍ਰਮ ’ਚ ਬੱਲੇਬਾਜ਼ੀ ਕਰ ਰਿਹਾ ਹਾਂ। ਮੈਂ ਕਿਸੇ ਵੀ ਕ੍ਰਮ ’ਚ ਬੱਲੇਬਾਜ਼ੀ ਕਰਨ ਤੇ ਟੀਮ ਨੂੰ ਮੁਸ਼ਕਲ ਹਾਲਾਤਾਂ ਤੋਂ ਬਾਹਰ ਕੱਢਣ ਦੀ ਯੋਗਦਾ ਰਖਦਾ ਹਾਂ।’’ ਇਸ 25 ਸਾਲਾ ਬੱਲੇਬਾਜ਼ ਨੇ ਕਿਹਾ ਕਿ ਚੋਟੀ ਦੇ ਖਿਡਾਰੀਆਂ ਦੀ ਮੌਜੂਦਗੀ ’ਚ ਖੇਡਣ ਨਾਲ ਉਨ੍ਹਾਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ, ‘‘ਟੀਮ ’ਚ ਨਿਕੋਲਸ ਪੂਰਨ, ਕ੍ਰਿਸ ਗੇਲ, ਡੇਵਿਡ ਮਲਾਨ ਤੇ ਕੇ. ਐੱਲ. ਰਾਹੁਲ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਹਨ। ਇਸ ਨਾਲ ਯਕੀਨੀ ਤੌਰ ’ਤੇ ਬੱਲੇਬਾਜ਼ੀ ’ਚ ਸੁਧਾਰ ਹੋਵੇਗਾ। ਅਜੇ ਲੰਬਾ ਰਸਤਾ ਤੈਅ ਕਰਨਾ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News