ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ ਸ਼ਾਦਾਬ ਖਾਨ
Tuesday, Dec 19, 2023 - 11:32 AM (IST)
ਕਰਾਚੀ— ਪਾਕਿਸਤਾਨ ਦੇ ਹਰਫਨਮੌਲਾ ਸ਼ਾਦਾਬ ਖਾਨ ਨੂੰ ਜਨਵਰੀ 'ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ 'ਚ ਚੁਣੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਅਜੇ ਗਿੱਟੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰੇ ਨਹੀਂ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸੂਤਰਾਂ ਮੁਤਾਬਕ ਸਾਬਕਾ ਕਪਤਾਨਾਂ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਪੰਜ ਮੈਚਾਂ ਦੀ ਸੀਰੀਜ਼ ਤੋਂ ਆਰਾਮ ਦੇਣ 'ਤੇ ਚਰਚਾ ਹੋਈ ਸੀ ਪਰ ਬਾਅਦ 'ਚ ਰਾਸ਼ਟਰੀ ਚੋਣ ਕਮੇਟੀ ਨੇ ਆਪਣਾ ਮਨ ਬਦਲ ਲਿਆ।
ਇਹ ਵੀ ਪੜ੍ਹੋ- ਮਲਿੱਕਾ ਸਾਗਰ ਨਿਭਾਏਗੀ IPL ਆਕਸ਼ਨ ਦੀ ਭੂਮਿਕਾ, ਰਿਚਰਡ ਮੈਡਲੇ ਨੇ ਕੀਤਾ ਵਿਸ਼ੇਸ਼ ਟਵੀਟ
ਸੂਤਰਾਂ ਨੇ ਕਿਹਾ, 'ਚੋਣ ਕਮੇਟੀ ਦੇ ਚੇਅਰਮੈਨ ਵਹਾਬ ਰਿਆਜ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਟੀਮ ਡਾਇਰੈਕਟਰ ਮੁਹੰਮਦ ਹਫੀਜ਼ ਅਤੇ ਟੀ-20 ਟੀਮ ਦੇ ਨਵੇਂ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਨਾਲ ਆਨਲਾਈਨ ਗੱਲਬਾਤ ਕੀਤੀ।' ਟੈਸਟ ਕਪਤਾਨ ਸ਼ਾਨ ਮਸੂਦ ਨੂੰ ਨਿਊਜ਼ੀਲੈਂਡ 'ਚ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਟੀ-20 ਟੀਮ 'ਚ ਜਗ੍ਹਾ ਮਿਲਣ ਦੀ ਉਮੀਦ ਹੈ ਜਦਕਿ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੂੰ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ 'ਚ ਖੇਡਣ ਤੋਂ ਇਨਕਾਰ ਕਰਨ ਦੇ ਬਾਵਜੂਦ ਟੀਮ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਤਜਰਬੇਕਾਰ ਬੱਲੇਬਾਜ਼ ਸ਼ੋਏਬ ਮਲਿਕ ਨੇ ਪਾਕਿਸਤਾਨ ਲਈ ਟੀ-20 ਕ੍ਰਿਕਟ ਖੇਡਣ ਦੀ ਇੱਛਾ ਜਤਾਈ ਹੈ ਪਰ ਚੋਣ ਕਮੇਟੀ ਅਜਿਹਾ ਨਹੀਂ ਚਾਹੁੰਦੀ।
ਇਹ ਵੀ ਪੜ੍ਹੋ- ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ
ਸੂਤਰਾਂ ਨੇ ਕਿਹਾ, 'ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਮਲਿਕ ਦੀ ਟੀਮ 'ਚ ਵਾਪਸੀ ਨੂੰ ਲੈ ਕੇ ਚਰਚਾ ਹੋਈ ਪਰ ਅਜਿਹਾ ਮਹਿਸੂਸ ਕੀਤਾ ਗਿਆ ਕਿ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਕਰਨਾ ਬਿਹਤਰ ਹੋਵੇਗਾ, ਜਿਨ੍ਹਾਂ 'ਚੋਂ ਕੁਝ ਨੂੰ ਨਿਊਜ਼ੀਲੈਂਡ ਲਈ ਚੁਣਿਆ ਜਾਵੇਗਾ।' ਫਖਰ ਜਾਮਾ, ਸਾਈਮ ਅਯੂਬ, ਇਫਤਿਖਾਰ ਅਹਿਮਦ, ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਸ਼ਾਨ ਮਸੂਦ, ਮੁਹੰਮਦ ਹੈਰਿਸ ਅਜਿਹੇ ਬੱਲੇਬਾਜ਼ ਹਨ ਜੋ ਨਿਊਜ਼ੀਲੈਂਡ 'ਚ ਖੇਡਣਗੇ। ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ਅਹਿਸਾਨਉੱਲ੍ਹਾ ਦੇ ਨਾਵਾਂ 'ਤੇ ਵੀ ਵਿਚਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਉਹ ਅਜੇ ਵੀ ਸੱਟ ਤੋਂ ਉਭਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।