ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਸਿਮੋਰ ਨਰਸ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ

Tuesday, May 07, 2019 - 03:37 PM (IST)

ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਸਿਮੋਰ ਨਰਸ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ

ਨਵੀਂ ਦਿੱਲੀ : ਵੈਸਟ ਇੰਡੀਜ਼ ਦੇ ਸਾਬਕਾ ਬੱਲੇਬਾਜ਼ ਸਿਮੋਰ ਨਰਸ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। 85 ਸਾਲਾ ਨਰਸ ਆਪਣੀਆਂ 2 ਜੁੜਵਾ ਬੇਟੀਆਂ ਨਾਲ ਰਹਿੰਦੇ ਸੀ। ਬਾਰਬਾਡੋਸ ਵਿਚ ਹੀ ਕ੍ਰਿਕਟ  ਖੇਡਣ ਵਾਲੇ ਵੈਸਟ ਇੰਡੀਜ਼ ਦੇ ਧਾਕੜ ਖਿਡਾਰੀ ਡੇਸਮੰਡ ਹੇਂਸ ਨੇ ਫੇਸਬੁੱਕ ਪੋਸਟ ਕਰ ਨਰਸ ਦੇ ਦਿਹਾਂਤ ਬਾਰੇ ਦੱਸਿਆ। ਸੂਤਰਾਂ ਨੇ ਹੇਂਸ ਦੇ ਹਵਾਲੇ ਤੋਂ ਦੱਸਿਆ, ''ਮੇਰੇ ਕੋਚ ਮੇਰੇ ਗੁਰੂ, ਅਸੀਂ ਸਾਰੇ ਇਸ ਆਦਮੀ ਨੂੰ ਪਿਆਰ ਕਰਦੇ ਹਾਂ। ਅਸੀਂ ਉਨ੍ਹਾਂ ਵਾਂਗ ਚੱਲਣ, ਬੱਲੇਬਾਜ਼ੀ ਕਰਨ ਅਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸੀ। ਉਨ੍ਹਾਂ ਨੇ ਜੋ ਵੀ ਸਾਡੇ ਲਈ ਕੀਤਾ ਉਸਦਾ ਧੰਨਵਾਦ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।

PunjabKesari

ਨਰਸ ਨੇ 1960 ਵਿਚ ਟੈਸਟ ਡੈਬਿਯੂ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੇ ਦੇਸ਼ ਲਈ ਕੁੱਲ 29 ਟੈਸਟ ਮੈਚ ਖੇਡੇ ਜਿਸ ਵਿਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 2,523 ਦੌੜਾਂ ਲਗਾਈਆਂ। 1966 ਵਿਚ ਨਰਸ ਨੂੰ ਨਰਸ ਲੱਗੀ ਸੀ ਅਤੇ ਫਿਰ ਇੰਗਲੈਂਡ ਦੇ ਦੌਰੇ 'ਤੇ ਉਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਨਰਸ ਨੇ ਇੰਗਲੈਂਡ ਦੌਰੇ 'ਤੇ 5 ਟੈਸਟ ਮੈਚਾਂ ਵਿਚ ਕੁੱਲ 501 ਦੌੜਾਂ ਬਣਾਈਆਂ ਅਤੇ 1967 ਵਿਚ 'ਵਿਜ਼ਡਨ ਕ੍ਰਿਕਟਰ ਆਫ ਦਿ ਈਅਰ' ਚੁਣੇ ਗਏ ਸੀ। ਸੰਨਿਆਸ ਲੈਣ ਤੋਂ ਬਾਅਦ  ਉਹ ਬਾਰਬਾਡੋਸ ਦੇ ਚੋਣਕਾਰਾਂ ਅਤੇ ਟੀਮ ਪ੍ਰਬੰਧਕ ਅਤੇ ਬਾਰਬਾਡੋਸ ਰਾਸ਼ਟਰੀ ਖੇਡ ਪਰਿਸ਼ਦ ਦੇ ਕੋਚ ਵੀ ਰਹੇ।


Related News