ਪ੍ਰਾਈਵੇਟ ਪਲੇਨ ''ਚ ਮਿਨੀ ਸਕਰਟ ਪਾਈ ਦਿਸੀ ਸੇਰੇਨਾ ਵਿਲੀਅਮਸ, ਰਿਟਾਇਰਮੈਂਟ ''ਤੇ ਦਿੱਤਾ ਇਹ ਬਿਆਨ

Friday, Dec 24, 2021 - 07:00 PM (IST)

ਪ੍ਰਾਈਵੇਟ ਪਲੇਨ ''ਚ ਮਿਨੀ ਸਕਰਟ ਪਾਈ ਦਿਸੀ ਸੇਰੇਨਾ ਵਿਲੀਅਮਸ, ਰਿਟਾਇਰਮੈਂਟ ''ਤੇ ਦਿੱਤਾ ਇਹ ਬਿਆਨ

ਖੇਡ ਡੈਸਕ- ਅਮਰੀਕੀ ਮਹਿਲਾ ਟੈਨਿਸ ਪਲੇਅਰ ਸੇਰੇਨਾ ਵਿਲੀਅਮਸ ਨੂੰ ਖੇਡ 'ਚ ਮੁਹਾਰਤ ਦੇ ਇਲਾਵਾ ਉਨ੍ਹਾਂ ਦੀ ਗਲੈਮਰਸ ਲਾਈਫ਼ ਲਈ ਵੀ ਜਾਣਿਆ ਜਾਂਦਾ ਹੈ। ਸੇਰੇਨਾ ਇਸ ਵਾਰ ਆਪਣੇ ਪ੍ਰਾਈਟੇਟ ਪਲੇਨ 'ਚ ਦਿਸੀ ਹੈ ਪਰ ਇਸ ਵਾਰ ਉਨ੍ਹਾਂ ਦਾ ਲੁਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸੋਸ਼ਲ ਮੀਡੀਆ 'ਚ ਉਹ ਮੈਚਿੰਗ ਲੈਦਰ ਐਂਕਲ ਬੂਟਸ ਦੇ ਨਾਲ ਲੈੱਗ-ਲੇਂਥਿੰਗ ਬਲੈਕ ਲੈਦਰ ਮਿਨੀ ਸਕਰਟ 'ਚ ਦਿਸੀ। ਉਨ੍ਹਾਂ ਦੀ ਇਹ ਤਸਵੀਰ ਖ਼ੂਬ ਪਸੰਦ ਕੀਤੀ ਗਈ।

ਰਿਟਾਇਰਮੈਂਟ ਦੇ ਬਾਰੇ 'ਚ ਨਹੀਂ ਦੱਸਾਂਗੀ : ਸੇਰੇਨਾ
23 ਵਾਰ ਦੀ ਮੇਜਰ ਜੇਤੂ ਸੇਰੇਨਾ ਵਿਲੀਅਮਸ ਨੇ ਫਰਵਰੀ 'ਚ ਆਸਟਰੇਲੀਅਨ ਓਪਨ 'ਚ ਸੀਜ਼ਨ ਦਾ ਆਪਣਾ ਸਰਵਸ੍ਰੇਸ਼ਠ ਟੂਰਨਾਮੈਂਟ ਖੇਡਿਆ। ਉਨ੍ਹਾਂ ਨੇ ਪੰਜ ਵਿਰੋਧੀ ਮੁਕਾਬਲੇਬਾਜ਼ਾਂ ਨੂੰ ਹਰਾ ਕੇ 40ਵੇਂ ਮੇਜਰ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਦੀ ਵੀ ਸੈਮੀਫਾਈਨਲ ਨਹੀਂ ਗੁਆਉਣਾ ਸੀ ਪਰ ਨਾਓਮੀ ਓਸਾਕਾ ਦੇ ਖ਼ਿਲਾਫ਼ ਉਨ੍ਹਾਂ ਨੂੰ ਇਕ ਘੰਟੇ 15 ਮਿੰਟ ਦੇ ਮੈਚ 'ਚ ਹਾਰ ਝਲਣੀ ਪਈ। ਸੇਰੇਨਾ ਨੇ ਆਪਣੀ ਰਿਟਾਇਰਮੈਂਟ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਮੈਨੂੰ ਨਹੀਂ ਪਤਾ। ਮੈਨੂੰ ਲਗਦਾ ਹੈ ਕਿ ਇਸ ਵਕਫ਼ੇ ਦੇ ਦੌਰਾਨ ਮੈਂ ਪੂਰੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ। ਪਹਿਲੇ ਦੋ ਗੇਮ 'ਚ ਮੈਂ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੇਰੇ ਕੋਲ ਮੌਕੇ ਸਨ ਪਰ ਹਾਂ ਕੁਝ ਛੋਟੀਆਂ ਗ਼ਲਤੀਆਂ ਹੋਈਆਂ। ਮੈਨੂੰ ਨਹੀਂ ਪਤਾ ਕਿ ਇਹ ਕਿਵੇ ਹੋਈਆਂ।


author

Tarsem Singh

Content Editor

Related News