ਲੜਕੀ ਨੂੰ ਜਨਮ ਦੇਣ ਤੋਂ 3 ਮਹੀਨੇ ਬਾਅਦ ਹੀ ਸੇਰੇਨਾ ਕੋਰਟ ''ਚ ਵਾਪਸ ਪਰਤੀ
Wednesday, Dec 06, 2017 - 02:37 AM (IST)
ਨਵੀਂ ਦਿੱਲੀ— ਇਕ ਦਸੰਬਰ ਨੂੰ ਲੜਕੀ ਅਲੇਕਸਿਆ ਓਲੰਪਿਆ ਓਹਾਨਿਅਨ ਨੂੰ ਜਨਮ ਦੇਣ ਵਾਲੀ ਟੈਨਿਸ ਸਨਸਨੀ ਸੇਰੇਨਾ ਵਿਲੀਅਮਸ ਨੇ 3 ਮਹੀਨੇ ਬਾਅਦ ਕੋਰਟ 'ਤੇ ਵਾਪਸੀ ਕਰ ਲਈ ਹੈ ਪਰ ਇਸ ਵਾਰ ਉਸਦਾ ਉਦੇਸ਼ ਵਿਰੋਧੀ ਖਿਡਾਰੀਆਂ ਨੂੰ ਆਪਣੀ ਤੇਜ਼ ਸਰਵਿਸ ਤੋਂ ਡਰਨਾ ਨਹੀਂ ਬਲਕਿ ਹਿੰਸਾ ਖਿਲਾਫ ਜਾਗਰੂਕਤਾ ਫੈਲਾਉਣਾ ਦਾ ਸੀ। ਵਾਸ਼ਿੰਗਟਨ ਡੀ. ਸੀ. 'ਚ ਇਕ ਪ੍ਰਾਈਵੇਟ ਚੈਰਟੀ ਸੰਸਥਾ ਨੇ ਹਿੰਸਾ ਦੇ ਖਿਲਾਫ ਮੁਹਿਮ ਚਲਾਉਣ ਦੇ ਲਈ ਫੰਡ ਜਮ੍ਹਾਂ ਕਰਨ ਪ੍ਰੋਗਰਾਮ ਕੀਤਾ ਗਿਆ ਸੀ। ਇਸ 'ਚ ਸੇਰੇਨਾ ਆਪਣੀ ਭੈਣ ਵੀਨਸ ਵਿਲੀਅਮਸ ਨੇ ਨਾਲ ਪਹੁੰਚੀ ਤੇ ਉਨ੍ਹਾਂ ਨੇ ਟੈਨਿਸ ਕੋਰਟ 'ਤੇ ਹੱਥ ਵੀ ਅਜਮਾਇਆ।
