ਸੇਰੇਨਾ ਨੇ ਬੁਆਏਫ੍ਰੈਂਡ ਓਹੇਨੀਅਨ ਨਾਲ ਕੀਤਾ ਵਿਆਹ

11/17/2017 10:24:33 PM

ਨਿਊਯਾਰਕ—ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਬੁਆਏਫ੍ਰੈਂਡ ਓਹੇਨੀਅਨ ਨਾਲ ਵਿਆਹ ਕਰ ਲਿਆ ਹੈ। ਮੀਡੀਆ 'ਚ ਜਾਰੀ ਖਬਰਾਂ ਅਨੁਸਾਰ ਸੇਰੇਨਾ ਤੇ ਓਹੇਨੀਅਨ ਦਾ ਦੋ ਸਾਲ ਤੋਂ ਵੱਧ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ। ਸੇਰੇਨਾ ਦੋ ਮਹੀਨੇ ਪਹਿਲਾਂ ਹੀ ਇਕ ਬੇਟੀ ਦੀ ਮਾਂ ਬਣੀ ਸੀ। ਦੋਵਾਂ ਨੇ ਪਿਛਲੇ ਸਾਲ ਦਸੰਬਰ 'ਚ ਮੰਗਣੀ ਕੀਤੀ ਸੀ। ਸੇਰੇਨਾ ਦਾ ਬੁਆਏਫ੍ਰੈਂਡ ਓਹੇਨੀਅਨ ਰੇਡਿਟ ਦਾ ਸਹਿ-ਸੰਪਾਦਕ ਹੈ।
ਲੁਸੀਆਨਾ ਦੇ ਕੰਟੈਂਪਰੇਰੀ ਆਰਟ ਸੈਂਟਰ 'ਚ ਹੋਏ ਇਸ ਵਿਆਹ ਸਮਾਰੋਹ ਨੂੰ 'ਬਿਊਟੀ ਐਂਡ ਦਿ ਬੀਸਟ' ਦਾ ਨਾਂ ਦਿੱਤਾ ਗਿਆ ਸੀ। ਸਮਾਰੋਹ ਨੂੰ ਯਾਦਗਾਰੀ ਬਣਾਉਣ ਲਈ ਇਤਿਹਾਸਕ ਆਰਟ ਸੈਂਟਰ ਦਾ ਮੁੱਖ  ਦਰਵਾਜ਼ਾ ਖੁਸ਼ਬੂਦਾਰ ਫੁੱਲਾਂ ਤੇ ਕ੍ਰਿਸਟਲਸ ਨਾਲ ਸਜਾਇਆ ਗਿਆ ਸੀ। ਵਿਆਹ ਸਮਾਰੋਹ 'ਚ ਕਿਮ ਕਾਰਦਾਸ਼ੀਆਂ, ਵੀਨਸ ਵਿਲੀਅਮਸ, ਬਿਓਂਸੇ ਸਮੇਤ ਕਰੀਬ 250 ਲੋਕਾਂ ਨੇ ਹਿੱਸਾ ਲਿਆ।
ਖਬਰਾਂ ਅਨੁਸਾਰ ਮਹਿਮਾਨਾਂ ਨੂੰ ਵਿਆਹ 'ਚ ਮੋਬਾਇਲ ਫੋਨ ਲਿਆਉਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਆਹ ਵਾਲੇ ਸਥਾਨ ਨਿਊ ਓਲਾਰਸ ਦੇ ਨੇੜੇ-ਤੇੜੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕੋਚ ਪੈਟ੍ਰਿਕ ਮੈਰਾਤੇਗਲੂ ਨੇ ਇੰਸਟਾਗ੍ਰਾਮ 'ਤੇ 21 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਨੂੰ ਵਿਆਹ ਦੀ ਵਧਾਈ ਦਿੱਤੀ।


Related News