ਸੇਰੇਨਾ ਆਸਾਨ ਜਿੱਤ ਦੇ ਨਾਲ ਆਸਟਰੇਲੀਆਈ ਓਪਨ ਦੇ ਦੂਜੇ ਦੌਰ ''ਚ

Wednesday, Jan 22, 2020 - 06:37 PM (IST)

ਸੇਰੇਨਾ ਆਸਾਨ ਜਿੱਤ ਦੇ ਨਾਲ ਆਸਟਰੇਲੀਆਈ ਓਪਨ ਦੇ ਦੂਜੇ ਦੌਰ ''ਚ

ਮੈਲਬੋਰਨ : ਸੇਰੇਨਾ ਵਿਲੀਅਮਸ ਨੇ ਆਸਟਰੇਲੀਆ ਓਪਨ ਦੇ ਪਹਿਲੇ ਦੌਰ ਵਿਚ ਬੁੱਧਵਾਰ ਨੂੰ ਇੱਤੇ ਸਲੋਵੇਨੀਆ ਦੀ ਤਮਾਰਾ ਜਿਦਾਨਸੇਕ 'ਤੇ ਆਸਾਨ ਜਿੱਤ ਦੇ ਨਾਲ ਦੂਜੇ ਦੌਰ ਵਿਚ ਜਗ੍ਹਾ ਪੱਕੀ ਕੀਤੀ ਹੈ। ਪੂਰੀ ਤਰ੍ਹਾਂ ਲੈਅ ਵਿਚ ਨਹੀਂ ਹੋਣ ਤੋਂ ਬਾਅਦ ਵੀ 38 ਸਾਲਾ ਦੀ ਇਸ ਖਿਡਾਰੀ ਨੇ ਵਰਲਡ ਰੈਂਕਿੰਗ ਵਿਚ 70ਵੇਂ ਨੰਬਰ 'ਤੇ ਕਾਬਿਜ਼ ਜਿਦਾਨਸੇਕ ਨੂੰ 6-2, 6-3 ਨਾਲ ਹਰਾਉਣ ਵਿਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ। ਆਸਟਰੇਲੀਆ ਦੀ ਮਰਗਰੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਦੀ ਬਰਾਬਰੀ ਵਿਚ ਲੱਗੀ 8ਵਾਂ ਦਰਜਾ ਪ੍ਰਾਪਤ ਸੇਰੇਨਾ ਨੂੰ ਅਗਲੇ ਦੌਰ ਵਿਚ ਚੀਨ ਦੀ 27ਵਾਂ ਦਰਜਾ ਪ੍ਰਾਪਤ ਵਾਂਗ ਕਿਆਂਗ ਨਾਲ ਭਿੜਨਾ ਹੋਵੇਗਾ।


Related News