ਟੋਕੀਓ ਪੈਰਾਲੰਪਿਕ ’ਚ ਦਰਸ਼ਕਾਂ ਨੂੰ ਮਿਲ ਸਕਦੀ ਹੈ ਇਜਾਜ਼ਤ : ਹਾਸ਼ਿਮੋਟੋ
Friday, Jul 09, 2021 - 05:42 PM (IST)
ਟੋਕੀਓ— ਟੋਕੀਓ ਓਲੰਪਿਕ ਆਯੋਜਕ ਉਮੀਦ ਲਾਏ ਹਨ ਕਿ ਪੈਰਾਲੰਪਿਕ ਖੇਡਾਂ ਦੇ ਦੌਰਾਨ ਕੁਝ ਦਰਸ਼ਕਾਂ ਨੂੰ ਸਟੇਡੀਅਮ ’ਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਆਯੋਜਨ ਕਮੇਟੀ ਦੀ ਪ੍ਰਧਾਨ ਸੀ. ਕੇ. ਹਾਸ਼ਿਮੋਟੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੈਰਾਲੰਪਿਕ ’ਚ ਦਰਸ਼ਕਾਂ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਅੱਠ ਅਗਸਤ ਨੂੰ ਓਲੰਪਿਕ ਖ਼ਤਮ ਹੋਣ ਦੇ ਬਾਅਦ ਕੀਤਾ ਜਾਵੇਗਾ।
ਪੈਰਾਲੰਪਿਕ ਖੇਡ 24 ਅਗਸਤ ਤੋਂ ਸ਼ੁਰੂ ਹੋਣਗੇ ਜਿਸ ’ਚ 4,400 ਖਿਡਾਰੀ ਸ਼ਿਰਕਤ ਕਰਨਗੇ। ਓਲੰਪਿਕ ਖੇਡਾਂ ’ਚ 11,000 ਐਥਲੀਟ ਹਿੱਸਾ ਲੈਣਗੇ। ਪ੍ਰਧਾਨਮੰਤਰੀ ਯੋਸ਼ਿਹਿਦੇ ਸੁਗਾ ਨੇ ਵੀਰਵਾਰ ਨੂੰ ਕੋਰੋਨਾ ਐਮਰਜੈਂਸੀ ਦੇ ਐਲਾਨ ਕੀਤਾ ਸੀ ਜੋ ਸੋਮਵਾਰ ਨੂੰ ਪ੍ਰਭਾਵੀ ਹੋਵੇਗਾ ਤੇ 22 ਅਗਸਤ ਨੂੰ ਖ਼ਤਮ ਹੋਵੇਗਾ। ਹਾਸ਼ਿਮੋਟੋ ਨੇ ਕਿਹਾ, ‘‘ਓਲੰਪਕ ਖੇਡ ਖ਼ਤਮ ਹੋਣ ਦੇ ਬਾਅਦ ਜਿੰਨਾ ਛੇਤੀ ਸੰਭਵ ਹੋਵੇਗਾ, ਅਸੀਂ ਇਸ ’ਤੇ ਫ਼ੈਸਲਾ ਕਰਨਾ ਚਾਹਾਂਗੇ ਕਿਉਂਕਿ ਜੇਕਰ ਇਸ ’ਚ ਜ਼ਿਆਦਾ ਦੇਰੀ ਹੋ ਗਈ ਤਾਂ ਪੈਰਾਲੰਪਿਕ ਦੀਆਂ ਤਿਆਰੀਆਂ ’ਤੇ ਅਸਰ ਪਵੇਗਾ।