ਸਹਿਵਾਗ ਨੇ ਲੱਭੀ ਭਾਰਤ ਦੀ 3-0 ਨਾਲ ਸ਼ਰਮਨਾਕ ਹਾਰ ਦੀ ਵਜ੍ਹਾ, ਇਸ ਨੂੰ ਠਹਿਰਾਇਆ ਜ਼ਿੰਮੇਵਾਰ

02/11/2020 6:19:28 PM

ਨਵੀਂ ਦਿੱਲੀ : ਟੀ-20 ਸੀਰੀਜ਼ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰ ਕੇ ਹਰਾਇਆ, ਜਿਸ ਤੋਂ ਬਾਅਦ ਵਾਪਸੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਕਰ ਭਾਰਤ ਤੋਂ ਆਪਣਾ ਬਦਲਾ ਲੈ ਲਿਆ। ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਵਿਚ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਹੁਣ ਭਾਰਤ ਦੇ ਹਾਰ ਦੀ ਵਜ੍ਹਾ ਦੱਸੀ ਹੈ।

ਵਰਿੰਦਰ ਸਹਿਵਾਗ ਨੇ ਨਿਊਜ਼ੀਲੈਂਡ ਦੀ ਕੀਤੀ ਸ਼ਲਾਘਾ

ਜਿਸ ਅੰਦਾਜ਼ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਕੀਤਾ ਹੈ ਹਰ ਕੋਈ ਉਸ ਦੀ ਸ਼ਲਾਘਾ ਕਰ ਰਿਹਾ ਹੈ। ਬੇਅ ਓਵਲ ਵਿਚ ਖੇਡੇ ਗਏ ਆਖਰੀ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਜਿਸ ਤੋਂ ਬਾਅਦ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ ਹਾਰ ਦਾ ਕਾਰਨ ਦੱਸਦਿਆਂ ਕਿਹਾ ਕਿ ਨਿਊਜ਼ੀਲੈਂਡ ਦਾ ਕੰਮ ਕਲੀਨ ਸਵੀਪ ਕਰਨਾ ਹੈ। ਟੀ-20 ਸੀਰੀਜ਼ ਵਿਚ ਕਲੀਨ ਸਵੀਪ ਹੋਣ ਤੋਂ ਬਾਅਦ ਉਨ੍ਹਾਂ ਨੇ ਚੰਗੀ ਵਾਪਸੀ ਕਰਦਿਆਂ ਭਾਰਤ ਨੂੰ ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਕਰ ਦਿੱਤਾ। ਇਸ ਸੀਰੀਜ਼ ਵਿਚ ਜਸਪ੍ਰੀਤ ਬੁਮਰਾਹ ਦਾ ਵਿਕਟ ਨਾ ਲੈਣਾ ਇਕ ਬਹੁਤ ਵੱਡੀ ਹਾਰ ਦੀ ਵਜ੍ਹਾ ਬਣਾ ਹੈ।

ਹੁਣ ਟੈਸਟ ਸੀਰੀਜ਼ ਦੀ ਬਾਰੀ
PunjabKesari
ਟੀ-20 ਅਤੇ ਵਨ ਡੇ ਸੀਰੀਜ਼ ਤੋਂ ਬਾਅਦ ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾਵੇਗੀ। ਜਿਸ ਦਾ ਆਗਾਜ਼ 21 ਫਰਵਰੀ ਨੂੰ ਵੈਲਿੰਗਟਨ ਵਿਖੇ ਹੋਵੇਗਾ, ਜਿੱਥੇ ਦੋਵੇਂ ਟੀਮਾਂ ਵਿਚ ਕੁਝ ਟੈਸਟ ਮਾਹਰ ਜੁਣ ਜਾਣਗੇ। ਜਿਸ ਵਿਚ ਟ੍ਰੈਂਟ ਬੋਲਡ ਅਤੇ ਅਜਿੰਕਯ ਰਹਾਨੇ ਵਰਗੇ ਧਾਕੜ ਖਿਡਾਰੀ ਹੈ, ਜੋ ਆਪਣੀ ਟੀਮ ਨੂੰ ਹੋਰ ਮਜ਼ਬੂਤੀ ਦੇਣਗੇ। ਟੈਸਟ ਸੀਰੀਜ਼ ਇਸ ਤੋਂ ਵੀ ਵੱਧ ਰੋਮਾਂਚਕ ਹੋਣ ਦੀ ਉਮੀਦ ਹੈ।


Related News