ਸਹਿਵਾਗ ਨੇ ਕ੍ਰਿਕਟ 'ਚ ਪੰਤ ਦੇ ਭਵਿੱਖ 'ਤੇ ਕੀਤੀ ਟਿੱਪਣੀ, ਕਿਹਾ- ਅਜਿਹਾ ਕਰਨ 'ਤੇ ਸਿਰਜ ਦੇਣਗੇ ਇਤਿਹਾਸ

Friday, May 27, 2022 - 04:30 PM (IST)

ਸਹਿਵਾਗ ਨੇ ਕ੍ਰਿਕਟ 'ਚ ਪੰਤ ਦੇ ਭਵਿੱਖ 'ਤੇ ਕੀਤੀ ਟਿੱਪਣੀ, ਕਿਹਾ-  ਅਜਿਹਾ ਕਰਨ 'ਤੇ ਸਿਰਜ ਦੇਣਗੇ ਇਤਿਹਾਸ

ਮੁੰਬਈ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਾਅਵਾ ਕੀਤਾ ਹੈ ਕਿ ਜੇਕਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਟੈਸਟ ਕ੍ਰਿਕਟ 'ਚ 100 ਮੈਚ ਪੂਰੇ ਕਰਦੇ ਹਨ, ਤਾਂ ਉਨ੍ਹਾਂ ਦਾ ਨਾਂ ਇਤਿਹਾਸ ਦੀ ਕਿਤਾਬ 'ਚ ਹਮੇਸ਼ਾ ਲਈ ਦਰਜ ਹੋ ਜਾਵੇਗਾ। ਪੰਤ ਟੀ20 ਕ੍ਰਿਕਟ 'ਚ ਆਪਣੀਆਂ ਉਪਲੱਬਧੀਆਂ ਕਾਰਨ ਸੁਰਖ਼ੀਆਂ 'ਚ ਆਏ। ਪਰ ਹਾਲ ਹੀ 'ਚ ਉਹ ਟੈਸਟ ਕ੍ਰਿਕਟ 'ਚ ਇਕ ਤਾਕਤ ਬਣ ਗਏ ਹਨ ਜਿਸ ਨੇ 30 ਮੈਚਾਂ 'ਚ 40.85 ਦੀ ਔਸਤ ਨਾਲ 1920 ਦੌੜਾਂ ਬਣਾਈਆਂ ਹਨ, ਜਿਸ 'ਚ 4 ਸੈਂਕੜੇ ਤੇ 9 ਅਰਧ ਸੈਂਕੜੇ ਸ਼ਾਮਲ ਹਨ।

ਇਹ ਵੀ ਪੜ੍ਹੋ : ਸਾਬਕਾ ਰਣਜੀ ਕ੍ਰਿਕਟਰ ਗੁਲਜ਼ਾਰ ਇੰਦਰ ਸਿੰਘ ਚਹਿਲ ਬਣੇ ਪੀ. ਸੀ. ਏ. ਦੇ ਨਵੇਂ ਪ੍ਰਧਾਨ

PunjabKesari

ਮਾਰਚ 'ਚ ਸ਼੍ਰੀਲੰਕਾ ਦੇ ਵਿਰੁੱਧ ਦੋ ਮੈਚਾਂ ਦੀ ਘਰੇਲੂ ਸੀਰੀਜ਼ 'ਚ ਭਾਰਤ ਦੇ ਗੁਲਾਬੀ ਗੇਂਦ ਦੇ ਆਖ਼ਰੀ ਟੈਸਟ ਮੈਚ 'ਚ 24 ਸਾਲਾ ਪੰਤ ਨੇ 120.12 ਦੀ ਸਟ੍ਰਾਈਕ ਰੇਟ ਨਾਲ 185 ਦੌੜਾਂ ਬਣਾਈਆਂ ਜਿਸ 'ਚ 28 ਗੇਂਦਾਂ 'ਚ ਅਰਧ ਸੈਂਕੜਾ ਵੀ ਸ਼ਾਮਲ ਹੈ, ਜੋ ਕਿ ਦੂਜੇ ਦਿਨ ਇਕ ਭਾਰਤੀ ਬੱਲੇਬਾਜ਼ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਬੈਂਗਲੁਰੂ 'ਚ ਸਹਿਵਾਗ ਨੇ ਕਿਹਾ, ਜੇਕਰ ਉਹ 100 ਤੋਂ ਵੱਧ ਟੈਸਟ ਖੇਡਦਾ ਹੈ, ਤਾਂ ਉਸ ਦਾ ਨਾਂ ਹਮੇਸ਼ਾ ਲਈ ਲਈ ਇਤਿਹਾਸ ਦੀ ਕਿਤਾਬ 'ਚ ਦਰਜ ਹੋ ਜਾਵੇਗਾ। ਸਿਰਫ 11 ਭਾਰਤੀ ਕ੍ਰਿਕਟਰਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ ਤੇ ਹਰ ਕੋਈ ਉਨ੍ਹਾਂ 11 ਨਾਵਾਂ ਨੂੰ ਯਾਦ ਕਰ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 16-0 ਨਾਲ ਹਰਾਇਆ

PunjabKesari

ਸਹਿਵਾਗ ਖ਼ੁਦ ਟੈਸਟ ਕ੍ਰਿਕਟ 'ਚ ਸਭ ਤੋਂ ਖ਼ਤਰਨਾਕ ਖਿਡਾਰੀਆਂ 'ਚੋਂ ਇਕ ਸਨ ਜਿਨ੍ਹਾਂ ਨੇ 82.23 ਦੇ ਹੈਰਾਨੀਜਨਕ ਸਟ੍ਰਾਈਕ ਰੇਟ ਨਾਲ 49.34 ਦੇ ਔਸਤ ਨਾਲ 8586 ਦੌੜਾਂ ਬਣਾਈਆਂ। ਵਨ-ਡੇ ਮੈਚਾਂ 'ਚ ਉਨ੍ਹਾਂ ਨੇ 35.05 ਦੀ ਔਸਤ ਨਾਲ 104.33 ਦੇ ਸਟ੍ਰਾਈਕ ਰੇਟ ਨਾਲ 8273 ਦੌੜਾਂ ਬਣਾਈਆਂ ਹਨ। ਇਹ ਹੈਰਾਨਗੀ ਦੀ ਗੱਲ ਨਹੀਂ ਸੀ ਕਿ ਸਹਿਵਾਗ ਨੂੰ ਅਜੇ ਵੀ ਲਗਦਾ ਹੈ ਕਿ ਟੀ20 ਫਾਰਮੈਟ ਜ਼ਿਆਦਾ ਲੋਕਪ੍ਰਿਯ ਤੇ ਆਕਰਸ਼ਕ  ਹੋਣ ਦੇ ਬਾਵਜੂਦ ਟੈਸਟ ਕ੍ਰਿਕਟ ਭਵਿੱਖ ਦੀ ਖੇਡ ਦਾ ਆਖ਼ਰੀ ਫਾਰਮੈਟ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮੇਰੀ ਨਿਮਰਤਾ ਸਹਿਤ ਰਾਏ 'ਚ ਟੈਸਟ ਕ੍ਰਿਕਟ ਅੰਤਿਮ ਕ੍ਰਿਕਟ ਹੈ। ਵਿਰਾਟ ਕੋਹਲੀ ਟੈਸਟ ਖੇਡਣ 'ਤੇ ਇੰਨਾ ਜ਼ੋਰ ਕਿਉਂ ਦਿੰਦੇ ਹਨ? ਉਹ ਜਾਣਦੇ ਹਨ ਕਿ ਜੇਕਰ ਉਹ 100-150 ਜਾਂ 200 ਟੈਸਟ ਖੇਡਦੇ ਹਨ ਤਾਂ ਉਹ ਰਿਕਾਰਡ ਬੁੱਕ 'ਚ ਅਮਰ ਹੋ ਜਾਣਗੇ। ਸਹਿਵਾਗ ਨੂੰ ਪਹਿਲੀ ਗੇਂਦ 'ਤੇ ਬਾਊਂਡਰੀ ਮਾਰਨ ਦੇ ਉਨ੍ਹਾਂ ਦੇ ਵਿਚਾਰ ਲਈ ਵੀ ਯਾਦ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੇ 2011 ਵਿਸ਼ਵ ਕੱਪ ਦੀ ਜੇਤੂ ਮੁਹਿੰਮ ਦੇ ਦੌਰਾਨ ਪੰਜ ਵਾਰ ਕੀਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News