ਤਸਵੀਰਾਂ ''ਚ ਦੇਖੋ ਕੋਹਲੀ ਨੇ ਮੈਕਸਵੇਲ ਨੂੰ ਕਿਵੇਂ ਸਿਖਾਇਆ ਸਬਕ

03/19/2017 9:01:53 PM

ਰਾਂਚੀ— ਤੀਜੇ ਟੈਸਟ ਮੈਚ ਦੇ ਚੌਥੇ ਦਿਨ ਫਿਰ ਵਿਰਾਟ ਕੋਹਲੀ ਗੁੱਸੇ ''ਚ ਨਜ਼ਰ ਆਏ। ਹਾਲ ਹੀ ''ਚ ਗਲੇਨ ਮੈਕਸਵੇਲ ਦੌਰਾਨ ਉਨ੍ਹਾਂ ਦੇ ਮੌਢੇ ''ਤੇ ਸੱਟ ਲੱਗਣ ਤੇ ਮਜ਼ਾਕ ਉਡਾਇਆ ਸੀ, ਪਰ ਇਸ ਦਾ ਬਦਲਾ ਕੋਹਲੀ ਨੇ ਆਪਣੇ ਅੰਦਾਜ਼ ''ਚ ਲਿਆ। ਹਾਲਾਂਕਿ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਹੋਏ।

ਜਦੋਂ ਡੇਵਿਡ ਵਾਰਨਰ 14 ਦੌੜਾਂ ''ਤੇ ਖੇਡ ਰਹੇ ਸਨ ਤਾਂ ਉਸ ਸਮੇਂ ਜੁਡੇਜਾ ਨੇ ਉਸ ਨੂੰ ਆਊਟ ਕਰ ਦਿੱਤਾ। ਜਦੋਂ ਵਾਰਨਰ ਵਾਪਸ ਪਵੇਲਿਅਨ ਜਾ ਰਹੇ ਸਨ, ਉਸ ਸਮੇਂ ਕੋਹਲੀ ਆਪਣਾ ਆਪ ਗੁਆ ਬੈਠੇ ਅਤੇ ਉਨ੍ਹਾਂ ਨੇ ਮੌਢੇ ਦੀ ਸੱਟ ਦਾ ਮਜ਼ਾਕ ਕਰਨ ਲਈ ਵਾਰਨਰ ''ਤੇ ਭੜਕ ਉੱਠੇ। ਹਾਲਾਂਕਿ ਵਾਰਨਰ ਨੇ ਕੁਝ ਪ੍ਰਤੀਕਿਰਿਆ ਨਹੀਂ ਕੀਤੀ ਅਤੇ ਸਿੱਧਾ ਪਵੇਲਿਅਨ ਪਹੁੰਚ ਗਏ। 

ਦੱਸਣਯੋਗ ਹੈ ਕਿ ਆਸਟਰੇਲੀਆ ਖਿਲਾਫ ਸ਼ੁਰੂ ਹੋਏ ਟੈਸਟ ਦੇ ਪਹਿਲੇ ਦਿਨ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਫੀਲਡਿੰਗ ਕਰਦੇ ਹੋਏ ਵਿਰਾਟ ਕੋਹਲੀ ਦੇ ਮੌਢੇ ''ਤੇ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਅਗਲੇ ਦੋ ਸ਼ੈਸ਼ਨ ਬਾਹਰ ਬੈਂਠਣਾ ਪਿਆ ਸੀ। ਬਾਅਦ ''ਚ ਗਲੇਨ ਮੈਕਸਵੇਲ ਨੇ ਉਨ੍ਹਾਂ ਦੀ ਸੱਟ ਦੀ ਨਕਲ ਕਰਦੇ ਹੋਏ ਮਜ਼ਾਕ ਉਡਾਇਆ ਸੀ। ਜਿਸ ਤੋਂ ਬਾਅਦ ਕੋਹਲੀ ਨੇ ਮੈਚ ਦੇ ਚੌਥੇ ਦਿਨ ਬਦਲਾ ਲੈ ਲਿਆ।


Related News