CSK ਤੇ RCB ਦੀ ਜਿੱਤ ਨਾਲ ਪੁਆਇੰਟਸ ਟੇਬਲ 'ਚ ਬਦਲਾਅ, ਆਰੇਂਜ ਤੇ ਪਰਪਲ ਕੈਪ ਲਿਸਟ ਵੀ ਦੇਖੋ

09/27/2021 2:04:54 PM

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2021 ਦੇ ਦੂਜੇ ਪੜਾਅ ਦੇ ਸੁਪਰ ਸੰਡੇ ਮੁਕਾਬਲੇ 'ਚ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਪਣੇ-ਆਪਣੇ ਮੈਚਾਂ 'ਚ ਜਿੱਤ ਦਰਜ ਕੀਤੀ। ਚੇਨਈ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਖ਼ਿਲਾਫ਼ 2 ਵਿਕਟਾਂ ਜਦਕਿ ਆਰ. ਸੀ. ਬੀ. ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 54 ਦੌੜਾਂ ਨਾਲ ਜਿੱਤ ਦਰਜ ਕੀਤੀ। ਕੱਲ੍ਹ ਦੇ ਮੈਚਾਂ ਦੇ ਬਾਅਦ ਸੀ. ਐੱਸ. ਕੇ. 16 ਅੰਕਾਂ ਦੇ ਨਾਲ ਪੁਆਇੰਟਸ ਟੇਬਲ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਜਦਕਿ ਆਰ. ਸੀ. ਬੀ. 12 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਕਾਇਮ ਹੈ ਪਰ ਉਸ ਦੀ ਸਥਿਤੀ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ : SRH vs RR : ਮੈਚ ਤੋਂ ਪਹਿਲਾਂ ਜਾਣੋ ਕੌਣ ਕਿਸ 'ਤੇ ਹੈ ਭਾਰੀ, ਸੰਭਾਵਿਤ ਪਲੇਇੰਗ ਇਲੈਵਨ 'ਤੇ ਵੀ ਇਕ ਨਜ਼ਰ

PunjabKesari

ਐਤਵਾਰ ਨੂੰ ਹਾਰਨ ਵਾਲੀਆਂ ਟੀਮਾਂ ਕੇ. ਕੇ. ਆਰ. ਤੇ ਮੁੰਬਈ ਇੰਡੀਅਨਜ਼ ਲਈ ਲਈ ਪਲੇਆਫ਼ ਦੀ ਰਾਹ ਮੁਸ਼ਕਲ ਹੋ ਗਈ ਹੈ। ਕੇ. ਕੇ. ਆਰ., ਮੁੰਬਈ, ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ 8-8 ਅੰਕ ਹਨ। ਰਾਜਸਥਾਨ ਨੇ ਸਿਰਫ਼ 9 ਮੈਚ ਖੇਡੇ ਹਨ ਜਦਕਿ ਬਾਕੀ ਸਾਰੀਆਂ ਟੀਮਂ ਨੇ 10-10 ਮੈਚ ਖੇਡੇ ਹਨ। ਹਾਲਾਂਕਿ ਨੈੱਟ ਰਨ ਰੇਟ ਕਾਰਨ ਕੇ. ਕੇ. ਆਰ. ਚੌਥੇ, ਪੰਜਾਬ ਪੰਜਵੇਂ, ਰਾਜਸਥਾਨ ਛੇਵੇਂ ਤੇ ਮੁੰਬਈ ਸਤਵੇਂ ਸਥਾਨ 'ਤੇ ਹਨ। ਸਨਰਾਈਜ਼ਰਜ਼ ਹੈਦਰਾਬਾਦ 9 ਮੈਚਾਂ 'ਚੋਂ ਇਕ ਜਿੱਤ ਦੇ ਨਾਲ 2 ਅੰਕ ਲੈ ਕੇ ਪੁਆਇੰਟ ਟੇਬਲ 'ਚ ਆਖ਼ਰੀ ਸਥਾਨ 'ਤੇ ਹੈ ਤੇ ਪਲੇਆਫ਼ ਦੀ ਦੌੜ ਤੋਂ ਬਾਹਰ ਹੈ।

PunjabKesari

ਆਰੇਂਜ ਕੈਪ
ਦਿੱਲੀ ਟੀਮ ਦੇ ਸ਼ਿਖਰ ਧਵਨ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ ਜਿਨ੍ਹਾਂ ਦੀਆਂ ਕੁਲ 430 ਦੌੜਾਂ ਹੋ ਗਈਆਂ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ 401 ਦੌੜਾਂ ਦੇ ਨਾਲ ਅਜੇ ਵੀ ਦੂਜੇ ਸਥਾਨ 'ਤੇ ਹਨ। ਫਾਫ ਡੁਪਲੇਸਿਸ ਨੂੰ ਕੇ. ਕੇ. ਆਰ. ਦੀ ਪਾਰੀ ਦਾ ਫ਼ਾਇਦਾ ਮਿਲਿਆ ਤੇ ਉਨ੍ਹਾਂ ਦੀਆਂ ਹੁਣ 394 ਦੌੜਾਂ ਹੋ ਗਈਆਂ ਹਨ ਜੋ ਪਹਿਲਾਂ 351 ਸਨ ਪਰ ਉਹ ਅਜੇ ਵੀ ਤੀਜੇ ਸਥਾਨ 'ਤੇ ਹਨ। ਚੋਟੀ ਦੇ ਪੰਜ 'ਚ ਰਿਤੂਰਾਜ ਗਾਇਕਵਾੜ 362 ਦੌੜਾਂ ਦੇ ਨਾਲ ਚੌਥੇ ਸਥਾਨ 'ਤੇ ਆ ਗਏ ਹਨ। ਜਦਕਿ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 351 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

PunjabKesari

ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ 23 ਵਿਕਟਾਂ ਦੇ ਨਾਲ ਅਜੇ ਵੀ ਪਰਪਲ ਕੈਪ ਹੋਲਡ ਕੀਤੇ ਹੋਏ ਹਨ। ਜਦਕਿ ਦਿੱਲੀ ਦੇ ਅਵੇਸ਼ ਖ਼ਾਨ ਦੀਆਂ 15 ਵਿਕਟਾਂ ਹਨ। ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ 14 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਰਾਜਸਥਾਨ ਰਾਇਲਜ਼ ਦੇ ਕ੍ਰਿਸ ਮੌਰਿਸ ਵੀ 14 ਵਿਕਟਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ 13 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ : IPL 2021 : ਹਰਸ਼ਲ ਪਟੇਲ ਨੇ ਲਗਾਈ ਹੈਟ੍ਰਿਕ, ਇਹ ਵੱਡੇ ਰਿਕਾਰਡ ਵੀ ਬਣਾਏ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News