ਸ਼੍ਰੀਲੰਕਾ ''ਚ ਐੱਲ. ਪੀ. ਐੱਲ. ਖੇਡ ਰਹੇ ਪਾਕਿ ਖਿਡਾਰੀਆਂ ਦੀ ਸੁਰੱਖਿਆ ਵਧਾਈ ਗਈ, ਜਾਣੋ ਵਜ੍ਹਾ

12/06/2021 5:49:42 PM

ਕੋਲੰਬੋ- ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਸਿਆਲਕੋਟ 'ਚ ਭੀੜ ਵਲੋਂ ਸ਼੍ਰੀਲੰਕਾ ਦੇ ਇਕ ਨਾਗਰਿਕ ਦੀ ਕੁੱਟ-ਮਾਰ ਕਰਦੇ ਹੋਏ ਕਤਲ ਕੀਤੇ ਜਾਣ ਦੀ ਘਟਨਾ ਦੇ ਬਾਅਦ ਦੇਸ਼ 'ਚ ਚਲ ਰਹੇ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) 'ਚ ਹਿੱਸਾ ਲੈਣ ਵਾਲੇ ਸਾਰੇ ਕ੍ਰਿਕਟਰਾਂ ਦੀ ਵਿਅਕਤੀਗਤ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਲੀਗ 'ਚ ਸ਼ੋਏਬ ਮਲਿਕ, ਮੁਹੰਮਦ ਆਮਿਰ, ਵਹਾਬ ਰਿਆਜ਼ ਤੇ ਮੁਹੰਮਦ ਹਫ਼ੀਜ਼ ਸਣੇ ਪਾਕਿਸਤਾਨ ਦੇ ਕਈ ਖਿਡਾਰੀ ਹਿੱਸਾ ਲੈ ਰਹੇ ਹਨ।

ਐੱਸ. ਐੱਲ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਰਫ਼ ਪਾਕਿਸਤਾਨ ਦੇ ਖਿਡਾਰੀਆਂ ਦੇ ਲਈ ਨਹੀਂ ਸਗੋਂ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਪੰਜ ਟੀਮਾਂ ਦੇ ਸਾਰੇ ਕ੍ਰਿਕਟਰਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਐਤਵਾਰ ਨੂੰ ਸ਼ੁਰੂ ਹੋਈ ਇਹ ਟੀ-20 ਲੀਗ 23 ਦਸੰਬਰ ਤਕ ਚਲੇਗੀ। ਇਸ ਪ੍ਰਤੀਯੋਗਿਤਾ 'ਚ ਨਾਮੀਬੀਆ ਤੇ ਯੂ. ਏ. ਈ. ਦੇ ਨਾਲ ਸਾਰੀਆਂ ਚੋਟੀ ਦੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਖਿਡਾਰੀ ਸ਼ਾਮਲ ਹਨ। ਇਸ 'ਚ ਹਾਲਾਂਕਿ ਕੋਈ ਭਾਰਤੀ ਖਿਡਾਰੀ ਨਹੀਂ ਹੈ। ਈਸ਼ਨਿੰਦਾ ਦੇ ਦੋਸ਼ 'ਚ ਪਾਕਿਸਤਾਨ 'ਚ ਭੀੜ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੇ ਨਾਗਰਿਕ ਪ੍ਰਿਅੰਤਾ ਕੁਮਾਰਾ ਦੀਆਵਦਾਨਾ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।


Tarsem Singh

Content Editor

Related News