ਸਾਲ 2009 ਤੋਂ ਬਾਅਦ ਨਿਊਜ਼ੀਲੈਂਡ ਦੀ ਧਰਤੀ ''ਤੇ ਟੀਮ ਇੰਡੀਆ ਨੇ ਦੂਜੀ ਵਾਰ ਕੀਤਾ ਅਜਿਹਾ ਕਮਾਲ
Wednesday, Feb 05, 2020 - 12:42 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨ ਡੇ ਵਿਚ ਸ਼੍ਰੇਅਸ ਅਈਅਰ (103) ਦੇ ਪਹਿਲੇ ਸੈਂਕੜੇ ਤੋਂ ਇਲਾਵਾ ਕਪਤਾਨ ਕੋਹਲੀ (51) ਅਤੇ ਕੇ. ਐੱਲ. ਰਾਹੁਲ ਦੇ ਅਰਧ ਸੈਂਕੜੇ ਦੇ ਦਮ 'ਤੇ 50 ਓਵਰਾਂ ਵਿਚ 4 ਵਿਕਟਾਂ ਗੁਆ ਕੇ 347 ਦੌੜਾਂ ਦੇ ਪਹਾੜ ਵਰਗੇ ਸਕੋਰ ਤਕ ਪਹੁੰਚਾਇਆ। ਡੈਬਿਊ ਮੈਚ ਖੇਡ ਰਹੀ ਪ੍ਰਿਥਵੀ ਸ਼ਾਹ ਅਤੇ ਮਯੰਕ ਅਗਰਵਾਲ ਦੀ ਓਪਨਿੰਗ ਜੋੜੀ 54 ਦੌੜਾਂ ਦੇ ਕੁਲ ਸਕੋਰ 'ਤੇ ਵਾਪਸ ਪਵੇਲੀਅਨ ਪਰਤ ਗਈ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੇਅਸ ਅਈਅਰ ਦੇ ਨਾਲ ਮਿਲ ਕੇ ਤੀਜੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਕੀਤੀ।
ਕੋਹਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਤੁਰੰਤ ਬਾਅਦ ਕੋਹਲੀ ਲੈਗ ਸਪਿਨਰ ਈਸ਼ ਸੋਢੀ ਦੀ ਗੁਗਲੀ ਨੂੰ ਨਹੀਂ ਪੜ ਸਕੇ ਜੋ ਉਸ ਦੀ ਵਿਕਟ ਲੈ ਗਈ। 156 ਦੌੜਾਂ 'ਤੇ ਕੋਹਲੀ ਦੀ ਵਿਕਟ ਡਿਗੀ ਅਤੇ ਇਸ ਤੋਂ ਬਾਅਦ ਅਈਅਰ ਨੇ ਕੇ. ਐੱਲ. ਰਾਹੁਲ ਦੇ ਨਾਲ ਮਿਲ ਕੇ ਤੇਜ਼ ਸਾਂਝੇਦਾਰੀ ਕਰਦਿਆਂ ਚੌਥੀ ਵਿਕਟ ਲਈ 136 ਦੌੜਾਂ ਜੋੜੀਆਂ। 292 ਦੌੜਾਂ ਦੇ ਕੁਲ ਸਕੋਰ 'ਤੇ ਅਈਅਰ ਦੀ ਵਿਕਟ ਡਿੱਗਣ ਦੇ ਨਾਲ ਇਹ ਸਾਂਝੇਦਾਰੀ ਟੁੱਟੀ।
Two century stands for India in a same ODI in New Zealand:
— Umang Pabari (@UPStatsman) February 5, 2020
v New Zealand, Christchurch, 2009
v New Zealand, Hamilton, 2020*#INDvNZ
ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਚ ਕਿਸੇ ਵਨ ਡੇ ਮੈਚ ਵਿਚ 2 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀ ਹਨ। ਇਸ ਤੋਂ ਪਹਿਲਾਂ ਸਾਲ 2009 ਵਿਚ ਕ੍ਰਾਈਸਟਚਰਚ ਵਿਚ ਖੇਡੇ ਗਏ ਵਨ ਡੇ ਮੈਚ ਵਿਚ ਭਾਰਤੀ ਟੀਮ ਨੇ 2 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਸੀ।