ਇਰਫਾਨ ਤੇ ਚਾਰ ਹੋਰਨਾਂ ਐਥਲੀਟਾਂ ਦਾ ਦੂਜਾ ਟੈਸਟ ਆਇਆ ਨੈਗੇਟਿਵ
Saturday, May 15, 2021 - 03:33 AM (IST)
ਨਵੀਂ ਦਿੱਲੀ– ਓਲੰਪਿਕ ਵਿਚ ਜਗ੍ਹਾ ਬਣਾ ਚੁੱਕੇ ਪੈਦਲ ਚਾਲ ਦੇ ਐਥਲੀਟ ਕੇ. ਟੀ. ਇਰਫਾਨ ਤੇ ਟ੍ਰੈਕ ਐਂਡ ਫੀਲਡ ਦੇ ਚਾਰ ਹੋਰਨਾਂ ਖਿਡਾਰੀਆਂ ਦਾ ਭਾਰਤੀ ਖੇਡ ਅਥਾਰਟੀ (ਸਾਈ) ਦੇ ਕੇਂਦਰ ਵਿਚ ਕੋਵਿਡ-19 ਦੇ ਲਈ ਕੀਤਾ ਗਿਆ ਦੂਜਾ ਟੈਸਟ ਨੈਗੇਟਿਵ ਆਇਆ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਕੇਂਦਰ ਵਿਚ ਕੀਤੇ ਗਏ ਹਫਤਾਵਰੀ ਟੈਸਟ ਵਿਚ ਇਰਫਾਨ ਉਨ੍ਹਾਂ ਪੰਜ ਐਥਲੀਟਾਂ ਵਿਚ ਸ਼ਾਮਲ ਸੀ, ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ। ਸਾਈ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਵੀਰਵਾਰ ਨੂੰ ਕੀਤਾ ਗਿਆ ਦੂਜਾ ਟੈਸਟ ਨੈਗੇਟਿਵ ਆਇਆ ਹੈ।
ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC
ਸਾਈ ਨੇ ਬਿਆਨ ਵਿਚ ਕਿਹਾ,‘‘ਜਿਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਵਿਚ ਪੈਦਲ ਚਾਲ ਦੇ ਐਥਲੀਟ ਕੇ. ਟੀ. ਇਰਫਾਨ ਤੋਂ ਇਲਾਵਾ ਲੰਬੀ ਦੂਰੀ ਦੇ ਦੌੜਾਕ ਪੀ. ਯੂ. ਚਿੱਤਰਾ ਤੇ ਸੰਦੀਪ ਕੁਮਾਰ, ਪੈਰਾ ਐਥਲੀਟ ਮਰਿਅੱਪਨ ਥੰਗਵੇਲੂ, ਹਾਕੀ ਖਿਡਾਰੀ ਚਿੰਗਲੇਨਸਨਾ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਸ਼ਾਮਲ ਹਨ।’’
ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।