ਟੀ-10 ਲੀਗ ਦਾ ਦੂਜਾ ਸੈਸ਼ਨ ਅਗਲੇ ਮਹੀਨੇ ਹੋਵੇਗਾ UAE ''ਚ

Thursday, Oct 18, 2018 - 05:57 PM (IST)

ਸ਼ਾਰਜਾਹ : ਟੀ-10 ਕ੍ਰਿਕਟ ਲੀਗ ਦਾ ਦੂਜਾ ਸੈਸ਼ਨ 21 ਨਵੰਬਰ ਤੋਂ 2 ਦਸੰਬਰ ਤੱਕ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਹੋਵੇਗਾ। ਲੀਗ ਦਾ ਪਹਿਲਾ ਸੈਸ਼ਨ ਦਸੰਬਰ 2017 ਦੌਰਾਨ 4 ਦਿਨ ਤੱਕ ਖੇਡਿਆ ਗਿਆ ਸੀ ਪਰ ਇਸ ਸਾਲ ਇਸ ਦਾ ਵਿਸਤਾਰ ਕੀਤਾ ਗਿਆ। ਟੀ-10 ਲੀਗ ਦੇ ਇਸ ਸੈਸ਼ਨ ਵਿਚ 29 ਤੋਂ ਵੱਧ ਮੈਚ ਖੇਡੇ ਜਾਣਗੇ। ਜਿਸ ਵਿਚ ਰਾਊਂਡ ਰੌਬਿਨ ਮੈਚਾਂ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ। ਇਸ ਸਾਲ ਅਗਸਤ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਿਲ (ਆਈ. ਸੀ. ਸੀ.) ਨੇ ਅਮੀਰਾਤ ਕ੍ਰਿਕਟ ਬੋਰਡ ਨਾਲ ਇਸ ਲੀਗ ਨੂੰ ਅਧਿਕਾਰਤ ਰੂਪ ਨਾਲ ਮਨਜ਼ੂਰੀ ਦਿੱਤੀ ਸੀ।
PunjabKesari
ਲੀਗ ਵਿਚ 8 ਟੀਮਾਂ ਹੋਣਗੀਆਂ ਜਦਕਿ ਪਿਛਲੇ ਸਾਲ 6 ਟੀਮਾਂ ਸੀ। ਇਨ੍ਹਾਂ ਟੀਮਾਂ ਦੇ ਨਾਂ ਹਨ :
ਕੇਰਲਾ ਕਿੰਗਜ਼, ਮਰਾਠਾ ਅਰਬੀਅਨਜ਼, ਬੰਗਾਲ ਟਾਈਗਰਸ, ਦੱ. ਕਰਾਚੀਅਨਸ, ਰਾਜਪੂਤ, ਨਾਰਥਨ ਵਰੀਅਰਸ, ਅਤੇ ਪਖਤੂਨਸ।
PunjabKesari
ਇਸ ਵਿਚ ਸ਼ਾਮਲ ਹੋਣ ਵਾਲੇ ਕੁਝ ਸਾਬਕਾ ਅਤੇ ਮੌਜੂਦਾ ਕ੍ਰਿਕਟ ਸਟਾਰ ਵਰਿੰਦਰ ਸਹਿਵਾਗ, ਬਰੈਂਡਨ ਮਕੁੱਲਮ, ਸ਼ਾਹਿਦ ਅਫਰੀਦੀ, ਸ਼ੇਨ ਵਾਟਸਨ, ਇਓਨ ਮਾਰਗਨ, ਰਾਸ਼ਿਦ ਖਾਨ, ਸ਼ੋਇਬ ਮਲਿਕ, ਸੁਨੀਲ ਨਾਰੇਨ ਅਤੇ ਡੈਰੇਨ ਸੈਮੀ ਵਰਗੇ ਕੁਝ ਮੁੱਖ ਖਿਡਾਰੀ ਹੋਣਗੇ।


Related News