ਸਾਇਨਾ-ਸ਼੍ਰੀਕਾਂਤ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਸਰੇ ਦੌਰ ''ਚ
Thursday, Mar 07, 2019 - 09:03 PM (IST)

ਬਰਮਿੰਘਮ- 8ਵੀਂ ਸੀਡ ਸਾਇਨਾ ਨੇਹਵਾਲ ਅਤੇ 7ਵੀਂ ਸੀਡ ਕਿਦਾਂਬੀ ਸ਼੍ਰੀਕਾਂਤ ਨੇ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਦੀ ਪਹਿਲੇ ਰਾਊਂਡ ਵਿਚ ਮਿਲੀ ਹਾਰ ਦੇ ਸਦਮੇ ਤੋਂ ਭਾਰਤ ਨੂੰ ਸਾਇਨਾ ਅਤੇ ਸ਼੍ਰੀਕਾਂਤ ਨੇ ਉਭਾਰਿਆ।
ਪਿਛਲੇ ਸਾਲ ਪਹਿਲੇ ਹੀ ਦੌਰ 'ਚੋਂ ਬਾਹਰ ਹੋਣ ਵਾਲੀ ਸਾਇਨਾ ਨੇ ਇਸ ਵਾਰ ਪਹਿਲੇ ਹੀ ਰਾਊਂਡ ਵਿਚ ਸਕਾਟਲੈਂਡ ਦੀ ਕਰਸਟੀ ਗਿਲਮੂਰ ਨੂੰ 35 ਮਿੰਟ ਵਿਚ 21-17, 21-18 ਨਾਲ ਹਰਾਇਆ। ਸ਼੍ਰੀਕਾਂਤ ਨੇ ਫਰਾਂਸ ਦੇ ਬ੍ਰਾਈਸ ਲੇਵਰਦੇਜ ਨੂੰ 30 ਮਿੰਟ ਵਿਚ 21-13, 21-11 ਨਾਲ ਹਰਾਇਆ। ਸਾਇਨਾ ਦਾ ਦੂਸਰੇ ਦੌਰ 'ਚ ਡੈਨਮਾਰਕ ਦੀ ਲਾਈਨ ਹੇਜਮਾਰਕ ਜਾਰਸਫੇਲਡ ਨਾਲ ਮੁਕਾਬਲਾ ਹੋਵੇਗਾ, ਜਦਕਿ ਸ਼੍ਰੀਕਾਂਤ ਦੇ ਸਾਹਮਣੇ ਇੰਡੋਨੇਸ਼ੀਆ ਦੇ ਜੋਨਾਥਨ ਕਰਸਟੀ ਦੀ ਚੁਣੌਤੀ ਹੋਵੇਗੀ। ਇਸੇ ਦੌਰਾਨ ਪਹਿਲੇ ਰਾਊਂਡ ਵਿਚ ਭਾਰਤ ਦੇ ਸਮੀਰ ਵਰਮਾ ਨੂੰ 6ਵੀਂ ਸੀਡ ਡੈਨਮਾਰਕ ਦੇ ਵਿਕਟਰ ਐਕਸੇਲਸਨ ਨੇ 1 ਘੰਟੇ 5 ਮਿੰਟ ਵਿਚ 16-21, 21-18, 21-14 ਨਾਲ ਹਰਾ ਦਿੱਤਾ।