ਚੇਨਈ 'ਚ ਸੱਟ ਦਾ ਸ਼ਿਕਾਰ ਹੋਏ ਐਨਗਿਡੀ ਦੀ ਜਗ੍ਹਾ ਸਕਾਟ ਸ਼ਾਮਲ

Sunday, Mar 31, 2019 - 04:28 PM (IST)

ਚੇਨਈ 'ਚ ਸੱਟ ਦਾ ਸ਼ਿਕਾਰ ਹੋਏ ਐਨਗਿਡੀ ਦੀ ਜਗ੍ਹਾ ਸਕਾਟ ਸ਼ਾਮਲ

ਨਵੀਂ ਦਿੱਲੀ— ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ 'ਚ ਸੱਟ ਦਾ ਸ਼ਿਕਾਰ ਹੋਏ ਲੁੰਗੀ ਐਨਗਿਡੀ ਦੀ ਜਗ੍ਹਾ ਸਕਾਟ ਕੁਗੇਲਿਨ ਨੂੰ ਆਈ.ਪੀ.ਐੱਲ. 2019 ਦੇ ਬਾਕੀ ਸੈਸ਼ਨ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੁਗੇਲਿਨ ਨੇ ਆਪਣੀ ਟੀਮ ਨਿਊਜ਼ੀਲੈਂਡ ਵੱਲੋਂ ਦੋ ਵਨ ਡੇ ਕੌਮਾਂਤਰੀ ਅਤੇ ਚਾਰ ਟਵੰਟੀ-20 ਮੈਚ ਖੇਡੇ ਹਨ। ਉਹ ਆਈ.ਪੀ.ਐੱਲ. 'ਚ ਪਹਿਲੀ ਵਾਰ ਖੇਡਣ ਉਤਰਨਗੇ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਅਜੇ ਤਕ ਦੋਵੇਂ ਮੈਚ ਜਿੱਤੇ ਹਨ। ਉਸ ਨੇ ਪਹਿਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਅਤੇ ਦੂਜੇ ਮੈਚ 'ਚ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ ਸੀ।


author

Tarsem Singh

Content Editor

Related News