ਸਕਾਟਲੈਂਡ ਨੇ ਵਨ ਡੇ 'ਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ

Sunday, Jun 10, 2018 - 11:36 PM (IST)

ਸਕਾਟਲੈਂਡ ਨੇ ਵਨ ਡੇ 'ਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ

ਐਡੀਨਬਰਗ ਸਕਾਟਲੈਂਡ ਤੇ ਇੰਗਲੈਂਡ ਵਿਚਾਲੇ ਐਡੀਨਬਰਗ 'ਚ ਵਨ ਡੇ ਮੈਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਨੇ ਇੰਗਲੈਂਡ ਨੂੰ 372 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 365 ਦੌੜਾਂ 'ਤੇ ਢੇਰ ਹੋ ਗਈ ਤੇ ਸਕਾਟਲੈਂਡ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ।
ਸਕਾਟਲੈਂਡ ਨੂੰ ਅਜੇ ਤਕ ਟੈਸਟ ਦੀ ਮਾਨਤਾ ਨਹੀਂ ਮਿਲੀ ਹੈ। ਐਸੋਸੀਏਟ ਟੀਮਾਂ ਦੀ ਗੱਲ ਕਰੀਏ ਤਾਂ 350 ਤੋਂ ਜ਼ਿਆਦਾ ਦਾ ਸਕੋਰ ਕਰਨ ਵਾਲੀ ਉਹ ਪਹਿਲੀ ਟੀਮ ਬਣ ਗਈ ਹੈ। ਸਕਾਟਲੈਂਡ ਨੇ ਐਸੋਸੀਏਟ ਟੀਮ ਕੀਨੀਆ ਦਾ ਰਿਕਾਰਡ ਤੋੜਿਆ ਹੈ। ਜਿਸ ਨੇ 1997 'ਚ ਬੰਗਲਾਦੇਸ਼ ਖਿਲਾਫ ਵਨ ਡੇ 'ਚ 3 ਵਿਕਟਾਂ 'ਤੇ 347 ਦੌੜਾਂ ਦਾ ਟੀਚਾ ਦਿੱਤਾ ਸੀ। ਸਕਾਟਲੈਂਡ ਟੀਮ ਵਲੋਂ ਕੈਲਮ ਮੈਕਲੌਡ ਨੇ ਜੇਤੂ 140 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ 'ਚ 16 ਚੌਕੇ 3 ਛੱਕੇ ਸ਼ਾਮਲ ਹਨ।


Related News