SBL ਮੁਕਾਬਲੇ ''ਚ ਆਮਿਰ ਨਾਲ ਭਿੜੇਗਾ ਭਾਰਤ ਦਾ ਨੀਰਜ

Saturday, Jun 01, 2019 - 02:41 AM (IST)

SBL ਮੁਕਾਬਲੇ ''ਚ ਆਮਿਰ ਨਾਲ ਭਿੜੇਗਾ ਭਾਰਤ ਦਾ ਨੀਰਜ

ਨਵੀਂ ਦਿੱਲੀ - ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਅਤੇ 2004 ਓਲੰਪਿਕ ਚਾਂਦੀ ਤਮਗਾ ਜੇਤੂ ਆਮਿਰ ਖਾਨ ਦਾ ਸੁਪਰ ਬਾਕਸਿੰਗ ਲੀਗ (ਐੱਸ. ਬੀ. ਐੱਲ.) ਵਿਚ ਭਾਰਤ ਦੇ ਮੁੱਕੇਬਾਜ਼ ਨੀਰਜ ਯੋਗਾਟ ਨਾਲ ਮੁਕਾਬਲਾ ਹੋਵੇਗਾ। ਦੋਵਾਂ ਮੁੱਕੇਬਾਜ਼ਾਂ ਵਿਚਾਲੇ ਇਹ ਮੁਕਾਬਲਾ ਸਾਊਦੀ ਅਰਬ ਦੇ ਜੇਦਾਹ ਵਿਚ ਕਿੰਗ ਅਬਦੁੱਲ੍ਹਾ ਸਟੇਡੀਅਮ ਵਿਚ 12 ਜੁਲਾਈ ਨੂੰ ਖੇਡਿਆ ਜਾਵੇਗਾ। ਬ੍ਰਿਟਿਸ਼ ਮੁੱਕੇਬਾਜ਼ ਆਮਿਰ ਨੇ ਆਪਣੀ ਬਹੁਚਰਚਿਤ ਬਾਊਟ ਨੂੰ ਲੈ ਕੇ ਕਿਹਾ, ''ਇਹ ਬੇਹੱਦ ਮਹੱਤਵਪੂਰਨ ਅਤੇ ਦਿਲਚਸਪ ਮੁਕਾਬਲਾ ਹੋਵੇਗਾ ਅਤੇ ਮੈਂ ਇਸ ਮੁਕਾਬਲੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਮੈਂ ਇਸ ਮਕਾਬਲੇ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਇਸ ਵਿਚ ਚੰਗਾ ਪ੍ਰਦਰਸ਼ਨ ਕਰਾਂਗਾ।''


Related News