ਮਾਰਕ੍ਰਮ ਤੇ ਮੁਲਡਰ ਦੇ ਸੈਂਕੜਿਆਂ ਨਾਲ ਸੰਭਲਿਆ ਦੱ. ਅਫਰੀਕਾ-ਏ

Friday, Sep 20, 2019 - 12:26 AM (IST)

ਮਾਰਕ੍ਰਮ ਤੇ ਮੁਲਡਰ ਦੇ ਸੈਂਕੜਿਆਂ ਨਾਲ ਸੰਭਲਿਆ ਦੱ. ਅਫਰੀਕਾ-ਏ

ਮੈਸੂਰ— ਕਪਤਾਨ ਐਡਨ ਮਾਰਕ੍ਰਮ (161 ਦੌੜਾਂ) ਅਤੇ ਵੀਆਨ ਮੁਲਡਰ (ਅਜੇਤੂ 131) ਦੇ ਸ਼ਾਨਦਾਰ ਸ਼ੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ-ਏ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਭਾਰਤ-ਏ ਵਿਰੁੱਧ ਦੂਜੇ ਗੈਰ ਅਧਿਕਾਰਤ ਟੈਸਟ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ਵਿਚ 400 ਦੌੜਾਂ ਦਾ ਸਨਮਾਨਜਨਕ ਸਕੋਰ ਬਣਾ ਲਿਆ।
ਭਾਰਤ-ਏ ਟੀਮ ਨੇ ਦਿਨ ਦੀ ਸਮਾਪਤੀ ਤਕ ਆਪਣੀ ਦੂਜੀ ਪਾਰੀ ਵਿਚ 6 ਓਵਰਾਂ ਵਿਚ 14 ਦੌੜਾਂ ਬਣਾ ਲਈਆਂ ਹਨ ਅਤੇ ਉਸਦੀਆਂ ਸਾਰੀਆਂ ਵਿਕਟਾਂ ਸੁਰੱਖਿਅਤ ਹਨ। ਉਸ ਨੇ ਕੁਲ 31 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਓਪਨਿੰਗ ਬੱਲੇਬਾਜ਼ ਪ੍ਰਿਯਾਂਕ ਪੰਚਾਲ 9 ਦੌੜਾਂ ਅਤੇ ਅਭਿਮਨਯੂ ਈਸ਼ਵਰਨ 5 ਦੌੜਾਂ ਬਣਾ ਕੇ ਅਜੇਤੂ ਹਨ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 417 ਦੌੜਾਂ ਬਣਾਈਆਂ ਸਨ।


author

Gurdeep Singh

Content Editor

Related News